ਟ੍ਰੇਡਿੰਗ ਕੰਪਨੀ ''ਚ ਮੁਨਾਫਾ ਦਿਵਾਉਣ ਦਾ ਦਿੱਤਾ ਝਾਂਸਾ, ਮਾਰੀ ਢਾਈ ਲੱਖ ਤੋਂ ਵੱਧ ਦੀ ਠੱਗੀ

Thursday, Dec 28, 2023 - 03:39 AM (IST)

ਟ੍ਰੇਡਿੰਗ ਕੰਪਨੀ ''ਚ ਮੁਨਾਫਾ ਦਿਵਾਉਣ ਦਾ ਦਿੱਤਾ ਝਾਂਸਾ, ਮਾਰੀ ਢਾਈ ਲੱਖ ਤੋਂ ਵੱਧ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ ਰਾਜ) : ਰੋਬੋ ਟ੍ਰੇਡਿੰਗ ਕੰਪਨੀ ਵਿਚ ਪੈਸੇ ਲਾਉਣ ਦੇ ਨਾਂ ’ਤੇ ਦੋ ਵਿਅਕਤੀਆਂ ਨੇ ਸੈਕਟਰ-45 ਨਿਵਾਸੀ ਇਕ ਵਿਅਕਤੀ ਨਾਲ 2 ਲੱਖ 66 ਹਜ਼ਾਰ 337 ਰੁਪਏ ਦੀ ਠੱਗੀ ਮਾਰੀ ਹੈ। ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਖਾਤਾ ਖਾਲੀ ਦਿਖਾਇਆ ਗਿਆ। ਸੈਕਟਰ-45 ਵਾਸੀ ਰਵਿੰਦਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- 15 ਸਾਲਾ ਨੌਜਵਾਨ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਦੀ ਮਾਂ ਕੋਲ ਟਿਊਸ਼ਨ ਪੜ੍ਹਦੀ ਸੀ ਬੱਚੀ

ਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਮੋਬਾਇਲ ’ਤੇ ਆਨੰਦ ਦਾ ਫੋਨ ਆਇਆ ਸੀ। ਆਨੰਦ ਨੇ ਉਸ ਨੂੰ ਰੋਬੋ ਟ੍ਰੇਡਿੰਗ ਕੰਪਨੀ ਵਿਚ ਪੈਸਾ ਲਾਉਣ ਦੀਆਂ ਦੋ ਯੋਜਨਾਵਾਂ ਦੱਸੀਆਂ। ਉਨ੍ਹਾਂ ਕਿਹਾ ਕਿ ਪੈਸਾ ਲਾਉਣ ’ਤੇ ਵਪਾਰ ਸਿੱਖਣ ਤੋਂ ਬਾਅਦ 30 ਫੀਸਦੀ ਮੁਨਾਫਾ ਮਿਲੇਗਾ। ਆਨੰਦ ਦੇ ਕਹਿਣ ’ਤੇ ਉਸ ਨੇ ਇਕ ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਹੋਰ ਪੈਸੇ ਲਾਉਣ ਲਈ ਕਿਹਾ। 1 ਦਸੰਬਰ 2022 ਨੂੰ ਉਸ ਨੇ ਖਾਤੇ ਵਿਚ 5,000 ਰੁਪਏ ਜਮ੍ਹਾ ਕਰਵਾਏ ਅਤੇ 4 ਦਸੰਬਰ ਨੂੰ ਉਸਨੇ 6,850 ਰੁਪਏ ਜਮ੍ਹਾ ਕਰਵਾਏ।

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਰੋਬੋ ਟ੍ਰੇਡਿੰਗ ਕੰਪਨੀ ਦੀ ਸਾਈਟ ’ਤੇ ਖਾਤਾ ਬਣਾਇਆ। ਜਦੋਂ ਪੈਸਿਆਂ ਦੀ ਲੋੜ ਪਈ ਤਾਂ ਇਕ ਲੱਖ 15 ਹਜ਼ਾਰ ਰੁਪਏ ਕੱਢਵਾ ਕੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਗਏ। ਇਸ ਤੋਂ ਬਾਅਦ ਦੁਬਾਰਾ ਫੋਨ ਆਇਆ ਅਤੇ ਪੈਸੇ ਲਾਉਣ ਲਈ ਕਿਹਾ। ਉਸ ਨੇ 25 ਦਸੰਬਰ 2023 ਨੂੰ 1.5 ਲੱਖ ਰੁਪਏ ਜਮ੍ਹਾ ਕਰਵਾਏ। ਇਸ ਤੋਂ ਬਾਅਦ ਪੈਸੇ ਮੁੜ ਨਿਵੇਸ਼ ਕਰਨ ਲਈ ਕਿਹਾ। ਉਸ ਨੇ ਢਾਈ ਲੱਖ ਰੁਪਏ ਜਮ੍ਹਾ ਕਰਵਾਏ।

ਲੋੜ ਪੈਣ ’ਤੇ ਜਦੋਂ ਉਹ ਪੈਸੇ ਕੱਢਵਾਉਣ ਲੱਗਾ ਤਾਂ ਉਸ ਦੇ ਖਾਤੇ ਵਿਚ ਪੈਸੇ ਹੀ ਨਹੀਂ ਸਨ। ਆਨੰਦ ਅਤੇ ਸ਼ੇਖਰ ਨੇ ਦੱਸਿਆ ਕਿ ਵਪਾਰ ਦੌਰਾਨ ਨੁਕਸਾਨ ਹੋਇਆ ਹੈ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਜਾਂਚ ਤੋਂ ਬਾਅਦ ਆਨੰਦ ਅਤੇ ਸ਼ੇਖਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਕੁੜੀ ਨਾਲ ਰਿਸ਼ਤਾ ਕਰਵਾ ਕੇ ਬਣਾਏ ਸਰੀਰਕ ਸਬੰਧ, ਫਿਰ ਵਿਆਹ ਤੋਂ ਕੀਤਾ ਇਨਕਾਰ, ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News