ਵਿਦੇਸ਼ ਰਹਿੰਦੇ ਮਾਲਕ ਨਾਲ ਘਰ ਦੇ ਕੇਅਰਟੇਕਰ ਨੇ ਮਾਰੀ ਠੱਗੀ, ਚੈੱਕ ਬੁੱਕ ਚੋਰੀ ਕਰ ਕੇ ਕੀਤੀ ਲੱਖਾਂ ਦੀ ਧੋਖਾਧੜੀ

Sunday, Dec 24, 2023 - 11:41 PM (IST)

ਵਿਦੇਸ਼ ਰਹਿੰਦੇ ਮਾਲਕ ਨਾਲ ਘਰ ਦੇ ਕੇਅਰਟੇਕਰ ਨੇ ਮਾਰੀ ਠੱਗੀ, ਚੈੱਕ ਬੁੱਕ ਚੋਰੀ ਕਰ ਕੇ ਕੀਤੀ ਲੱਖਾਂ ਦੀ ਧੋਖਾਧੜੀ

ਲੁਧਿਆਣਾ (ਗੌਤਮ) : ਘਰ ਦੇ ਕੇਅਰਟੇਕਰ ਵੱਲੋਂ ਵਿਦੇਸ਼ ਗਏ ਮਾਲਕਾਂ ਦੀ ਚੈੱਕ ਬੁੱਕ ਚੋਰੀ ਕਰ ਕੇ ਲੱਖਾਂ ਰੁਪਏ ਦੀ ਧੋਖਾਦੇਹੀ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਤਾ ਲੱਗਣ ’ਤੇ ਮਾਲਕ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਸ ਨੇ ਵਿਦੇਸ਼ ਰਹਿੰਦੇ ਅੰਮ੍ਰਿਤਪਾਲ ਸਿੰਘ ਗਰੇਵਾਲ ਦੀ ਸ਼ਿਕਾਇਤ ’ਤੇ ਆਲਮਜੋਤ ਸਿੰਘ ਗਿੱਲ ਖਿਲਾਫ਼ ਚੋਰੀ, ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਵਿਦੇਸ਼ ’ਚ ਰਹਿੰਦਾ ਹੈ ਅਤੇ ਉਸ ਨੇ ਉਕਤ ਮੁਲਜ਼ਮ, ਜਿਸ ਕੋਲ ਘਰ ਦੀਆਂ ਚਾਬੀਆਂ ਸਨ, ਨੂੰ ਮਕਾਨ ਦੀ ਦੇਖ-ਰੇਖ ਲਈ ਰੱਖਿਆ ਹੋਇਆ ਸੀ। ਉਸ ਦੀ ਗੈਰ-ਹਾਜ਼ਰੀ ’ਚ ਉਕਤ ਮੁਲਜ਼ਮ ਨੇ ਘਰ ਦੀ ਅਲਮਾਰੀ ਦੇ ਤਾਲੇ ਤੋੜ ਕੇ ਚੈੱਕ ਬੁੱਕ ਚੋਰੀ ਕਰ ਲਈ ਅਤੇ ਘਰੇਲੂ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ।

ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਉਕਤ ਮੁਲਜ਼ਮ ਨੇ ਕਰੀਬ 4 ਲੱਖ 6 ਹਜ਼ਾਰ ਰੁਪਏ ਵੀ ਵਾਪਸ ਨਹੀਂ ਕੀਤੇ, ਇਸ ਤਰ੍ਹਾਂ ਮੁਲਜ਼ਮ ਨੇ ਵਿਸ਼ਵਾਸਘਾਤ ਕੀਤਾ। ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News