ਖਾਤੇ ''ਚੋਂ ਧੋਖੇ ਨਾਲ ਕੱਢਵਾਏ ਲੱਖਾਂ ਰੁਪਏ

09/26/2019 3:58:05 PM

ਰਾਜਪੁਰਾ (ਮਸਤਾਨਾ)—ਪਿੰਡ ਘੜਾਮਾ ਵਾਸੀ ਇਕ ਵਿਅਕਤੀ ਦੇ ਖਾਤੇ 'ਚੋਂ ਲੱਖਾਂ ਰੁਪਏ ਕਢਵਾਉਣ ਦੇ ਦੋਸ਼ ਹੇਠ ਥਾਣਾ ਖੇੜੀ ਗੰਡਿਆਂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਿੰਡ ਘੜਾਮਾ ਵਾਸੀ ਰੂਪਚੰਦ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪੰਜਾਬੀ ਯੂਨੀਵਰਸਟੀ ਦੇ ਐੱਸ. ਬੀ. ਆਈ. ਬੈਂਕ ਵਿਚ ਖਾਤਾ ਹੈ, ਜਿਸ 'ਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਧੋਖੇ ਨਾਲ 2,78,000 ਰੁਪਏ ਕੱਢਵਾ ਲਏ, ਜਿਸ ਕਾਰਣ ਪੁਲਸ ਨੇ ਰੂਪ ਚੰਦ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Shyna

Content Editor

Related News