ਫਰਨੀਚਰ ਦੇ ਸ਼ੋਅਰੂਮ ’ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ, ਮਸ਼ੀਨਰੀ ਸਮੇਤ ਫਰਨੀਚਰ ਸੜ ਕੇ ਸੁਆਹ

Thursday, Dec 07, 2023 - 03:03 PM (IST)

ਫਰਨੀਚਰ ਦੇ ਸ਼ੋਅਰੂਮ ’ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ, ਮਸ਼ੀਨਰੀ ਸਮੇਤ ਫਰਨੀਚਰ ਸੜ ਕੇ ਸੁਆਹ

ਲੁਧਿਆਣਾ (ਗੌਤਮ)- ਸੰਗੋਵਾਲ ਲਿੰਕ ਰੋਡ ’ਤੇ ਬਸੰਤ ਨਗਰ ਵਿਚ ਸਥਿਤ ਇਕ ਫਰਨੀਚਰ ਸ਼ੋਅਰੂਮ ਵਿਚ ਅੱਗ ਲੱਗਣ ਕਾਰਨ ਹਫੜਾ-ਤਫੜੀ ਮਚ ਗਈ। ਲੋਕਾਂ ਨੇ ਇਸ ਦੀ ਸੂਚਨਾ ਸ਼ੋਅਰੂਮ ਦੇ ਮਾਲਕ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਦਿੱਤੀ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਸ਼ੋਅਰੂਮ ਦੇ ਮਾਲਕ ਮਨਦੀਪ ਨੇ ਦੱਸਿਆ ਕਿ ਉਹ ਕਿਸੇ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਆਂਢ-ਗੁਆਂਢ ਦੇ ਲੋਕਾਂ ਨੇ ਜਿਉਂ ਹੀ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਫ਼ੋਨ ਕਰ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ- ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਗੈਰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ, 10 ਨੂੰ ਖੇਡੇਗੀ ਪਹਿਲਾ ਟੀ-20i

ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਅੱਗ ਦੇ ਭਾਂਬੜ ਨਿਕਲ ਰਹੇ ਸਨ। ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰਦੇ ਹੋਏ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮਾਲਕ ਨੇ ਦੱਸਿਆ ਕਿ ਸ਼ੋਅਰੂਮ ’ਚ ਪਿਆ ਸਾਰਾ ਫਰਨੀਚਰ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਅੱਗ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋ ਕੇ ਫੈਲ ਗਈ। ਅੱਗ ਕਾਰਨ ਇਮਾਰਤ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਹੀ ਅੱਗ ਲੱਗੀ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ- ਵਿਆਹਾਂ ਦੇ ਸੀਜ਼ਨ 'ਚ ਲਾੜਿਆਂ ਨੂੰ ਨਹੀਂ ਮਿਲ ਰਹੀਆਂ ਘੋੜੀਆਂ, ਕਈ ਮਹੀਨੇ ਪਹਿਲਾਂ ਹੀ ਹੋ ਜਾਂਦੀ ਹੈ ਬੁਕਿੰਗ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News