ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਇਆ 16 ਟਾਇਰੀ ਟਰਾਲਾ, ਡਰਾਈਵਰ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ
Sunday, Feb 01, 2026 - 05:01 PM (IST)
ਲੁਧਿਆਣਾ (ਰਾਜ): ਗਿੱਲ ਰੋਡ ’ਤੇ ਸਥਿਤ ਪ੍ਰੋ ਲਾਈਫ ਹਸਪਤਾਲ ਦੇ ਨੇੜੇ ਸ਼ਨੀਵਾਰ ਰਾਤ ਉਸ ਸਮੇਂ ਦਹਿਸ਼ਤ ਭਰਿਆ ਮੰਜ਼ਰ ਬਣ ਗਿਆ, ਜਦੋਂ ਇੱਕ 16 ਟਾਇਰੀ ਟਰਾਲਾ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਗਿਆ। ਇਸ ਭਿਆਨਕ ਹਾਦਸੇ ਦੌਰਾਨ ਟਰਾਲਾ ਅੱਗ ਦਾ ਗੋਲਾ ਬਣ ਗਿਆ ਅਤੇ ਟਰਾਲਾ ਚਾਲਕ ਦੀ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਮ੍ਰਿਤਕ ਦੀ ਪਛਾਣ ਹੋਸ਼ਿਆਰਪੁਰ ਵਾਸੀ ਹਰਵਿੰਦਰ ਸਿੰਘ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਜਦੋਂ ਟਰਾਲਾ ਗਿੱਲ ਰੋਡ ਤੋਂ ਲੰਘ ਰਿਹਾ ਸੀ, ਤਾਂ ਅਚਾਨਕ ਸੰਤੁਲਨ ਬਿਗੜਣ ਕਾਰਨ ਉਹ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਅਤੇ ਉੱਪਰੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਿਆ। ਤਾਰਾਂ ਨਾਲ ਸੰਪਰਕ ਵਿੱਚ ਆਉਂਦਿਆਂ ਹੀ ਕੁਝ ਹੀ ਸਕਿੰਟਾਂ ਵਿੱਚ ਟਰਾਲੇ ਵਿੱਚ ਤੇਜ਼ ਕਰੰਟ ਦੌੜ ਪਿਆ ਅਤੇ ਪਲ ਭਰ ਵਿੱਚ ਹੀ ਵਾਹਨ ਅੱਗ ਦੀਆਂ ਉੱਚੀਆਂ ਲਪਟਾਂ ’ਚ ਘਿਰ ਗਿਆ।
ਇਹ ਵੀ ਪੜ੍ਹੋ- ਬਜਟ 2026 ’ਚ ਵੀ ਪੰਜਾਬ ਦੀ ਅਣਦੇਖੀ, 12 ਸਾਲਾਂ ਤੋਂ ਬਣਦਾ ਹੱਕ ਨਹੀਂ ਮਿਲਿਆ: ਰਾਜਾ ਵੜਿੰਗ
ਕੇਬਿਨ ਵਿੱਚ ਫਸੇ ਹਰਵਿੰਦਰ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਜਿਵੇਂ ਹੀ ਉਸ ਨੇ ਹੇਠਾਂ ਉਤਰਣ ਲਈ ਪੈਰ ਰੱਖਿਆ, ਉਹ ਟਰਾਲੇ ਅਤੇ ਜ਼ਮੀਨ ਵਿਚ ਬਣੇ ਭਿਆਨਕ ਅਰਥ ਕਰੰਟ ਦੀ ਚਪੇਟ ’ਚ ਆ ਗਿਆ। ਕਰੰਟ ਇੰਨਾ ਤੀਬਰ ਸੀ ਕਿ ਉਸ ਨੂੰ ਬਚਣ ਦਾ ਮੌਕਾ ਤੱਕ ਨਾ ਮਿਲਿਆ ਅਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- 'ਸੰਤੁਸ਼ਟੀਜਨਕ ਨਹੀਂ ਕੇਂਦਰ ਸਰਕਾਰ ਦਾ ਬਜਟ' : MP ਹਰਸਿਮਰਤ ਕੌਰ ਬਾਦਲ
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
