ਅੱਗ ਦਾ ਗੋਲ਼ਾ ਬਣ ਗਈ ਕਾਰ! ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

Saturday, Jan 24, 2026 - 06:01 PM (IST)

ਅੱਗ ਦਾ ਗੋਲ਼ਾ ਬਣ ਗਈ ਕਾਰ! ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਕੋਟਕਪੂਰਾ ਰੋਡ ’ਤੇ ਪਿੰਡ ਝਬੇਲਵਾਲੀ ਅਤੇ ਚੜੇਵਾਨ ਦੇ ਨੇੜੇ ਅੱਜ ਸਵੇਰੇ ਕਰੀਬ ਗਿਆਰਾਂ ਵਜੇ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ ਕਾਰ ਸੜ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ। ਗਨੀਮਤ ਇਹ ਰਹੀ ਕਿ ਚਾਲਕ ਨੇ ਕਾਰ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਜਾਣਕਾਰੀ ਅਨੁਸਾਰ ਸਵੇਰੇ ਕਰੀਬ ਗਿਆਰਾਂ ਵਜੇ ਕਾਰ ਚਾਲਕ ਸੁਖਪ੍ਰੀਤ ਸਿੰਘ ਵਾਸੀ ਕੋਟਕਪੂਰਾ ਤੋਂ ਮੁਕਤਸਰ ਵੱਲ ਆ ਰਿਹਾ ਸੀ। ਪਿੰਡ ਝਬੇਲਵਾਲੀ ਦੇ ਨੇੜੇ ਪਹੁੰਚਣ ’ਤੇ ਅਚਾਨਕ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਇਕ ਦਰੱਖਤ ਨਾਲ ਜਾ ਟਕਰਾਈ। ਦੇਖਦੇ ਹੀ ਦੇਖਦੇ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ਸਵਾਰ ਸੁਖਪ੍ਰੀਤ ਨੇ ਤੁਰੰਤ ਕਾਰ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। 

ਦੱਸਿਆ ਜਾ ਰਿਹਾ ਹੈ ਕਿ ਕਾਰ ਸੀ.ਐੱਨ.ਜੀ. ਗੈਸ ’ਤੇ ਸੀ। ਜਿਵੇਂ ਹੀ ਕਾਰ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਤਾਂ ਆਸ-ਪਾਸ ਦੇ ਇਲਾਕੇ ਤੋਂ ਲੋਕ ਵੀ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ, ਪਰ ਅੱਗ ’ਤੇ ਕਾਬੂ ਪੈਂਦੇ-ਪੈਂਦੇ ਕਾਰ ਬੁਰੀ ਤਰ੍ਹਾਂ ਸੜ ਕੇ ਨੁਕਸਾਨੀ ਹੋ ਚੁੱਕੀ ਸੀ।


author

Anmol Tagra

Content Editor

Related News