ਅੱਗ ਲਾਏ ਬਿਨਾਂ ਪਰਾਲੀ ਸੰਭਾਲਣ ਦਾ ਰਕਬਾ ਪਿਛਲੇ ਸਾਲ ਨਾਲੋਂ ਵੱਧ : ਪੀ.ਏ.ਯੂ. ਮਾਹਿਰ

Thursday, Nov 12, 2020 - 09:49 AM (IST)

ਅੱਗ ਲਾਏ ਬਿਨਾਂ ਪਰਾਲੀ ਸੰਭਾਲਣ ਦਾ ਰਕਬਾ ਪਿਛਲੇ ਸਾਲ ਨਾਲੋਂ ਵੱਧ : ਪੀ.ਏ.ਯੂ. ਮਾਹਿਰ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿੱਚ ਝੋਨੇ ਦੀ ਕਟਾਈ 09 ਨਵੰਬਰ 2020 ਤੱਕ ਤਕਰੀਬਨ 2771.13 ਹਜ਼ਾਰ ਹੈਕਟੇਅਰ ਵਿੱਚ ਹੋ ਚੁੱਕੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 9 ਨਵੰਬਰ, 2020 ਤੱਕ ਅੱਗ ਹੇਠ ਰਕਬਾ 1522 ਹਜ਼ਾਰ ਹੈਕਟੇਅਰ ਹੈ, ਜਦੋਂਕਿ ਪਿਛਲੇ ਸਾਲ ਇਸ ਸਮੇਂ 1527 ਹਜ਼ਾਰ ਹੈਕਟੇਅਰ ਸੀ। ਇਸ ਗੱਲ ਦਾ ਖੁਲਾਸਾ ਪੀ.ਏ.ਯੂ. ਦੇ ਵਧੀਕ ਵਧੀਕ ਨਿਰਦੇਸ਼ਕ ਖੋਜ (ਫਾਰਮ ਮਕੈਨੀਕੇਸ਼ਨ ਅਤੇ ਬਾਇਓ ਐਨਰਜੀ) ਡਾ. ਗੁਰਸਾਹਿਬ ਸਿੰਘ ਮਨੇਸ ਨੇ ਕੀਤਾ ਹੈ।  

ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਉਨ੍ਹਾਂ ਇਹ ਵੀ ਦੱਸਿਆ ਕਿ 9 ਨਵੰਬਰ 2020 ਤੱਕ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਬਾਸਮਤੀ ਸਮੇਤ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ 23.16 ਪ੍ਰਤੀਸ਼ਤ ਵੱਧ ਹੈ। ਇਸ ਦਾ ਕਾਰਨ ਇਸ ਸਾਲ ਅਗੇਤੀ ਕਟਾਈ ਦੇ ਨਾਲ ਨਾਲ ਉਚ ਉਤਪਾਦਕਤਾ ਨੂੰ ਵੀ ਮੰਨਿਆ ਜਾ ਸਕਦਾ ਹੈ ਇਸ ਤਰਾਂ ਇਸ ਸਾਲ ਦੀ ਅਗੇਤੀ ਕਟਾਈ ਦੇ ਬਾਵਜੂਦ ਝੋਨੇ ਦੀ ਪਰਾਲੀ ਦਾ ਅੱਗ ਹੇਠ ਰਕਬਾ ਪਿਛਲੇ ਸਾਲ ਨਾਲੋਂ ਘੱਟ ਰਿਹਾ ਹੈ।  

ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’


author

rajwinder kaur

Content Editor

Related News