ਸਟੇਸ਼ਨ 'ਤੇ ਆਉਂਦੇ ਸਾਰ ਰੇਲਗੱਡੀ ਦਾ ਹੇਠਲਾਂ ਹਿੱਸਾ ਹੋਵੇਗਾ ਹੁਣ ਕੈਮਰੇ 'ਚ ਕੈਦ (ਵੀਡੀਓ)

01/24/2019 5:26:09 PM

ਫਿਰੋਜ਼ਪੁਰ (ਸਨੀ) - ਰੇਲ ਗੱਡੀ 'ਚ ਸਫਰ ਕਰ ਰਹੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਟੈਕਨੀਕਲ ਟੀਮ ਦੇ ਨਾਲ-ਨਾਲ ਰੇਲਗੱਡੀਆਂ ਦੇ ਪਹੀਆਂ 'ਤੇ ਵੀ ਹੁਣ ਨਜ਼ਰ ਰੱਖੀ ਜਾਵੇਗੀ। ਦੱਸ ਦੇਈਏ ਕਿ ਫਿਰੋਜ਼ਪੁਰ ਰੇਲਵੇ ਉਪ ਮੰਡਲ ਅਧੀਨ ਆਉਂਦੇ ਵੱਡੇ ਸਟੇਸ਼ਨਾਂ ਨੂੰ ਹਾਈਟੈਕ ਕਰਨ ਅਤੇ ਰੇਲ ਗੱਡੀਆਂ ਦੇ ਪਹੀਆਂ ਦੀ ਨਿਗਰਾਨੀ ਕਰਨ ਲਈ ਟ੍ਰੈਕ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਗਏ ਹਨ। ਇਸ ਤੋਂ ਬਾਅਦ ਇਹ ਕੈਮਰੇ ਜੰਮੂ ਸਟੇਸ਼ਨ 'ਤੇ ਵੀ ਲਗਾਏ ਜਾਣਗੇ, ਕਿਉਂਕਿ ਅਜਿਹਾ ਕਰਨ ਨਾਲ ਸਟੇਸ਼ਨ 'ਤੇ ਦਾਖਲ ਹੁੰਦੀਆਂ ਤੇ ਬਾਹਰ ਨਿਕਲਦੀਆਂ ਰੇਲਗੱਡੀਆਂ ਦੀ ਹਰ ਮੂਵਮੈਂਟ ਹੁਣ ਕੈਮਰੇ 'ਚ ਕੈਦ ਹੋਇਆ ਕਰੇਗੀ।

ਦੱਸਣਯੋਗ ਹੈ ਕਿ ਰੇਲ ਗੱਡੀਆਂ ਨੂੰ ਭਾਰਤ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਜਿਸ 'ਚ ਸਭ ਤੋਂ ਵਧ ਲੋਕ ਸਫਰ ਕਰਦੇ ਹਨ। ਰੇਲ ਗੱਡੀ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ 'ਚ ਭਰਮ ਪੈਦਾ ਹੋ ਰਿਹਾ ਹੈ, ਜਿਸ ਦਾ ਕਾਰਨ ਆਏ ਦਿਨ ਹੋ ਰਹੇ ਰੇਲ ਹਾਦਸੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਰੇਲਵੇ ਨੇ ਸੀ.ਸੀ.ਟੀ.ਵੀ. ਵਾਲਾ ਕਦਮ ਪੁੱਟਿਆ ਹੈ। ਰੇਲਵੇ ਅਧਿਕਾਰੀ ਦਲੀਪ ਕੁਮਾਰ ਨੇ ਕਿਹਾ ਕਿ ਰੇਲਵੇ ਦਾ ਇਹ ਕਦਮ ਕਾਰਗਰ ਹੁੰਦਾ ਨਜ਼ਰ ਆ ਰਿਹਾ ਹੈ।


rajwinder kaur

Content Editor

Related News