ਮੰਗਣੀ ਤੁੜਵਾਉਣ ਲਈ ਪਹਿਲਾਂ ਬਣਿਆ ਕੁੜੀ, ਫਿਰ ਕੀਤਾ ਜਾਨਲੇਵਾ ਹਮਲਾ

Friday, Jan 11, 2019 - 01:58 PM (IST)

ਮੰਗਣੀ ਤੁੜਵਾਉਣ ਲਈ ਪਹਿਲਾਂ ਬਣਿਆ ਕੁੜੀ, ਫਿਰ ਕੀਤਾ ਜਾਨਲੇਵਾ ਹਮਲਾ

ਫਿਰੋਜ਼ਪੁਰ (ਮਲਹੋਤਰਾ) - ਲੜਕੀ ਵਲੋਂ ਮੰਗਣੀ ਤੁੜਵਾਉਣ ਲਈ ਉਸ ਦੇ ਮਗੇਤਰ ਨਾਲ ਲੜਕੀ ਬਣ ਕੇ ਫੇੱਸਬੁੱਕ 'ਤੇ ਗੱਲਬਾਤ ਕਰਨ ਅਤੇ ਬਾਅਦ 'ਚ ਉਸ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਦੱਸ ਦੇਈਅ ਕਿ ਇਹ ਘਟਨਾ ਬੀਤੀ ਦਿਵਾਲੀ ਵਾਲੇ ਦਿਨ ਦੀ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਵਿੰਦਰ ਸਿੰਘ ਪਿੰਡ ਨਾਜੂ ਸ਼ਾਹ ਮਿਸ਼ਰੀ ਨੇ ਦੱਸਿਆ ਕਿ ਉਸ ਦੀ ਮੰਗਣੀ ਪਿੰਡ ਜਮੀਤਪੁਰ ਢੇਰ 'ਚ ਹੋਈ ਸੀ। ਜਿਸ ਲੜਕੀ ਨਾਲ ਉਸ ਦੀ ਮੰਗਣੀ ਹੋਈ ਸੀ, ਦੇ ਪ੍ਰੇਮੀ ਮਨਪ੍ਰੀਤ ਸਿੰਘ ਨੇ ਫੇੱਸਬੁੱਕ 'ਤੇ ਸੀਰਤਪ੍ਰੀਤ ਨਾਂ ਲੜਕੀ ਦੀ ਜਾਅਲੀ ਆਈ.ਡੀ ਬਣਾ ਕੇ ਉਸ ਨਾਲ ਦੋਸਤੀ ਕਰ ਲਈ। ਇਸ ਤੋਂ ਬਾਅਦ ਉਹ ਲਗਾਤਾਰ ਉਸ ਦੇ ਨਾਲ ਸੀਰਤਪ੍ਰੀਤ ਬਣ ਕੇ ਗੱਲਬਾਤ ਕਰਦਾ ਰਿਹਾ ਅਤੇ 7 ਨਵੰਬਰ ਨੂੰ ਉਸ ਨੇ ਉਸ ਨੂੰ ਮਿਲਣ ਲਈ ਮਲਵਾਲਾ ਕਦੀਮ ਪਿੰਡ ਨੇੜੇ ਬੁਲਾ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਮੋਟਰਸਾਈਕਲ 'ਤੇ ਪਿੰਡ ਮਲਵਾਲਾ ਕਦੀਮ ਗਿਆ ਤਾਂ ਦੋਸ਼ੀ ਨੇ ਉਸ ਦਾ ਪਿੱਛਾ ਕਰਦੇ ਹੋਏ ਉਸ 'ਤੇ ਫਾਈਰਿੰਗ ਕਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੁਲਗੜੀ ਦੇ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੇ ਦੋਸ਼ੀ ਪਾਏ ਜਾਣ 'ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News