ਫਾਜ਼ਿਲਕਾ: ਕਰਫਿਊ ਦੇ ਚੱਲਦਿਆਂ 4 ਮੈਂਬਰਾਂ ਨਾਲ ਵਿਆਹ ਲਿਆਇਆ ਲਾੜੀ

05/12/2020 4:02:18 PM

ਮੰਡੀ ਲਾਧੂਕਾ (ਸੰਧੂ): ਕੋਰੋਨਾ ਪ੍ਰਕੋਪ ਦੌਰਾਨ ਪਰਮਜੀਤ ਸਿੰਘ ਤੇ ਸੁਖਜੀਤ ਕੌਰ ਵਾਸੀ ਪਿੰਡ ਚੱਕ ਖੇੜੇਵਾਲਾ (ਜੈਮਲਵਾਲਾ) ਜ਼ਿਲਾ ਫਾਜ਼ਿਲਕਾ ਨੇ ਆਪਣੇ ਸਪੁੱਤਰ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਦੇ ਹੋਏ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ। ਇਸ ਮੌਕੇ 'ਤੇ ਪਰਮਜੀਤ ਸਿੰਘ ਤੇ ਸੁਖਜੀਤ ਕੌਰ ਨੇ ਕਿਹਾ ਕਿ ਸਾਡੇ ਵਲੋਂ ਪਹਿਲਾਂ ਲਏ ਗਏ ਫੈਸਲੇ ਅਨੁਸਾਰ ਬਿਨਾਂ ਦਾਜ-ਦਹੇਜ ਤੋਂ ਸਪੁੱਤਰ ਦਾ ਵਿਆਹ ਕਰਨ ਦਾ ਸੁਪਨਾ ਵੀ ਸਾਕਾਰ ਹੋਇਆ ਹੈ। ਪਰਮਜੀਤ ਸਿੰਘ ਤੇ ਸੁਖਜੀਤ ਕੌਰ ਦੇ ਸਪੁੱਤਰ ਗੁਰਵਿੰਦਰ ਸਿੰਘ ਦਾ ਵਿਆਹ ਪਿੰਡ ਰਾਮਗੜ੍ਹਚੂਗਾ ਜ਼ਿਲਾ ਮੁਕਤਸਰ ਵਸਨੀਕ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਕੌਰ ਦੀ ਸਪੁੱਤਰੀ ਬੇਅੰਤ ਕੌਰ ਦੇ ਨਾਲ ਪੂਰਨ ਗੁਰੂ-ਮਰਿਆਦਾ ਅਨੁਸਾਰ ਹੋਇਆ।

ਇਸ ਮੌਕੇ ਤੇ ਬਰਾਤ ਵਿਚ ਸਿਰਫ 4 ਲੋਕ ਹੀ ਸ਼ਾਮਲ ਸਨ, ਜਦਕਿ ਵਿਆਹ ਸਬੰਧੀ ਪਰਿਵਾਰ ਨੇ ਬਕਾਇਦਾ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਹੋਈ ਸੀ। ਪਰਮਜੀਤ ਸਿੰਘ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਦਾ ਸੁਪਨਾ ਬਿਨਾਂ ਦਾਜ-ਦਹੇਜ ਤੋਂ ਸਪੁੱਤਰ ਦਾ ਵਿਆਹ ਕਰਨ ਦਾ ਸੀ ਅਤੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਭਾਵੇਂ ਉੁਹ ਰਿਸ਼ਤੇਦਾਰਾਂ ਨੂੰ ਵਿਆਹ ਸਮਾਗਮ 'ਚ ਸ਼ਾਮਲ ਨਹੀ ਕਰ ਸਕੇ, ਪਰ ਮੋਬਾਇਲ ਤੇ ਵੀਡੀਓ ਕਾਲ ਜ਼ਰੀਏ ਉਨ੍ਹਾਂ ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦੀਆਂ ਰਸਮਾਂ ਦਿਖਾ ਕੇ ਇਸ ਖੁਸ਼ੀ 'ਚ ਸ਼ਰੀਕ ਕੀਤਾ। ਡੋਲੀ ਲੈ ਕੇ ਵਾਪਸੀ ਤੇ ਘਰ ਨੂੰ ਆਉਂਦੇ ਸਮੇਂ ਪੱਤਰਕਾਰ ਮਨਪ੍ਰੀਤ ਸਿੰਘ ਸੈਣੀ ਨੇ ਲਾੜਾ ਲਾੜੀ ਨੂੰ ਫੁੱਲ ਭੇਟ ਕਰਕੇ ਵਿਆਹ ਦੀ ਵਧਾਈ ਦਿੱਤੀ। ਲਾੜਾ ਲਾੜੀ ਇਸ ਵਿਆਹ ਤੋਂ ਖੁਸ਼ ਹਨ।


Shyna

Content Editor

Related News