ਟਰੱਕ ਮੋਟਰ ਸਾਇਕਲ ਟੱਕਰ ਚ ਪਿਓ ਪੁੱਤ ਦੀ ਮੌਤ

Friday, Mar 05, 2021 - 06:26 PM (IST)

ਟਰੱਕ ਮੋਟਰ ਸਾਇਕਲ ਟੱਕਰ ਚ ਪਿਓ ਪੁੱਤ ਦੀ ਮੌਤ

ਬਰੇਟਾ (ਬਾਂਸਲ): ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਇੱਕ ਟਰੱਕ ਦੀ ਮੋਟਰ ਸਾਇਕਲ ਸਵਾਰਾਂ ਨਾਲ ਟੱਕਰ ਹੋ ਜਾਣ ਕਾਰਨ ਮੋਟਰ ਸਾਇਕਲ ਸਵਾਰ ਪਿਓ ਪੁੱਤ ਦੀ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਨੂੰ ਜਾ ਰਹੇ ਬਲਕਾਰ ਸਿੰਘ(45) ਅਤੇ ਉਸਦਾ ਪੁੱਤਰ ਨਿਰਮਲ ਸਿੰਘ(20) ਦੀ ਸਾਹਮਣੇ ਆ ਰਹੇ ਟਰੱਕ ਨਾਲ ਟੱਕਰ ਹੋ ਗਈ।

PunjabKesari

ਜਿੱਥੇ ਪਿਓ ਪੁੱਤ ਗੰਭੀਰ ਜਖਮੀ ਹੋ ਗਏ। ਜਿਨ੍ਹਾ ਨੂੰ ਐਬੂਲੈਸ ਰਾਹੀਂ ਸਰਕਾਰੀ ਹਸਪਤਾਲ ਬੁਢਲਾਡਾ ਤਬਦੀਲ ਕੀਤਾ ਗਿਆ ਜਿੱਥੇ ਦੋਵੇ ਜਖਮਾਂ ਦੀ ਤਾਬ ਨਾ ਚਲਦਿਆਂ ਡਾਕਟਰਾਂ ਵੱਲੋਂ ਮਿਹਨਤ ਕਰਨ ਦੇ ਬਾਵਜੂਦ ਵੀ ਦਮ ਤੋੜ ਗਏ। ਡਾਕਟਰਾਂ ਦੀ ਟੀਮ ਵੱਲੋਂ ਪੁਲਿਸ ਅਤੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  


author

Shyna

Content Editor

Related News