ਸੜਕ ਪਾਰ ਕਰ ਰਹੇ ਪਿਓ-ਪੁੱਤ ਨੂੰ ਤੇਜ਼ ਰਫ਼ਤਾਰ ਹਾਂਡਾ ਸਿਟੀ ਨੇ ਮਾਰੀ ਟੱਕਰ, ਮੌਤ
Monday, Feb 06, 2023 - 03:29 PM (IST)
ਜ਼ੀਰਕਪੁਰ (ਜ. ਬ.) : ਪਟਿਆਲਾ ਰੋਡ ਸਥਿਤ ਪਿੰਡ ਖਿਜ਼ਰਗੜ੍ਹ ਰੋਡ ਦੇ ਕੋਲ ਹੋਏ ਦਰਦਨਾਕ ਹਾਦਸੇ ’ਚ ਪਿਓ-ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ’ਚ ਹੈ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਪਰਿਵਾਰ ਘਰ ਵਾਪਸ ਆ ਰਿਹਾ ਸੀ ਕਿ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਹਾਂਡਾ ਸਿਟੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪਿੱਛੇ ਆ ਰਹੀ ਉਸ ਦੀ ਪਤਨੀ ਨੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ. ਸੈਕਟਰ-32 ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਮਜ਼ਦੂਰ ਨੇ ਲਿਆ ਗਲ ਫਾਹਾ
ਪਤੀ ਨੇ ਚੁੱਕਿਆ ਹੋਇਆ ਸੀ ਬੱਚਾ, ਪਤਨੀ ਆ ਰਹੀ ਸੀ ਪਿੱਛੇ
ਪੁਲਸ ਨੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀ ਪਛਾਣ ਦੇਸਰਾਜ (40) ਅਤੇ ਆਵੇਸ਼ (7) ਵਜੋਂ ਹੋਈ ਹੈ। ਮ੍ਰਿਤਕ ਦੇਸਰਾਜ ਦੀ ਪਤਨੀ ਤੇਜਵਤੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਖਿਜ਼ਰਗੜ੍ਹ ਪਿੰਡ ਵਿਚ ਹਰਪਾਲ ਸਿੰਘ ਦੀ ਮੋਟਰ ’ਤੇ ਕੰਮ ਕਰਦੀ ਹੈ। ਉਹ ਆਪਣੇ ਪਤੀ ਅਤੇ 7 ਸਾਲ ਦੇ ਬੇਟੇ ਨਾਲ ਪਟਿਆਲਾ ਰੋਡ ’ਤੇ ਲੰਗਰ ਖਾਣ ਗਈ ਸੀ। ਉਸ ਦੇ ਪਤੀ ਨੇ ਬੇਟੇ ਨੂੰ ਗੋਦੀ ’ਚ ਚੁੱਕਿਆ ਹੋਇਆ ਸੀ ਅਤੇ ਜਿਵੇਂ ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਬਨੂੜ ਵਲੋਂ ਆ ਰਹੀ ਤੇਜ਼ ਰਫ਼ਤਾਰ ਹਾਂਡਾ ਸਿਟੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਉੱਛਲ ਕੇ ਸੜਕ ’ਤੇ ਡਿੱਗ ਗਏ। ਇਹ ਵੇਖ ਕੇ ਲੋਕ ਇਕੱਠੇ ਹੋ ਗਏ ਅਤੇ ਹਾਂਡਾ ਸਿਟੀ ਕਾਰ ਨੂੰ ਰੁਕਵਾ ਲਿਆ, ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਪਤੀ ਅਤੇ ਬੇਟੇ ਨੂੰ ਐਂਬੂਲੈਂਸ ਵਿਚ ਜੀ. ਐੱਮ. ਸੀ. ਐੱਚ. ਸੈਕਟਰ-32 ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਯੁਵਰਾਜ ਸਿੰਘ ਪਠਾਨਕੋਟ ਜ਼ਿਲੇ ਦੇ ਪਿੰਡ ਢਾਕੀ ਨਿਵਾਸੀ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਹਾਈਟੈੱਕ ਪੁਲਸ ਅਤੇ ਹਾਈਟੈੱਕ ਕੈਮਰੇ ਦੇ ਬਾਵਜੂਦ ਸੜਕਾਂ ’ਤੇ ਖਰੂਦ ਮਚਾਉਂਦਾ ਰਿਹਾ ਐਕਟਿਵਾ ਚੋਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ