ਕੋਆਪਰੇਟਿਵ ਬੈਂਕ ''ਚ ਲਿਮਟਾਂ ਸਬੰਧੀ ਕਿਸਾਨਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ,

05/04/2022 2:42:05 PM

ਤਪਾ ਮੰਡੀ (ਮੇਸ਼ੀ) : ਸਥਾਨਕ ਦਿ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ 'ਚ ਲਿਮਟਾਂ ਰਾਹੀਂ ਬੈਂਕ ਦਾ ਲੈਣ ਦੇਣ ਕਰਨ ਸਮੇ ਕਿਸਾਨਾ ਨੂੰ ਕੜਾਕੇ ਦੀ ਧੁੱਪ ’ਚ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਕਿਸਾਨਾਂ ਨੇ ਦੱਸਿਆ ਕਿ ਉਹ ਪਿੰਡ ਢਿੱਲਵਾਂ, ਮੌੜਾਂ ਦਰਾਜ, ਦਰਾਕਾ, ਘੁੰਨਸਾਂ ਅਤੇ ਤਾਜੋ ਆਦਿ ਵੱਖ ਵੱਖ ਤੋਂ ਪਿਛਲੇ ਕਈ ਦਿਨਾਂ ਤੋਂ ਉਕਤ ਬੈਂਕ ਵਿਚ ਸਵੇਰੇ ਤੋਂ ਸ਼ਾਮ ਤਕ ਖੜੇ ਰਹਿੰਦੇ  ਹਨ, ਜਿਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੀ ਰਹਿ ਜਾਦੇਂ ਹਨ ਪਰ ਬੈੱਕ ਦੇ ਗੇਟ ਅੰਦਰ ਖੜ੍ਹੇ ਸਕਿਓਰਿਟੀ ਗਾਰਡ ਵੱਲੋਂ ਜਾਣ ਪਛਾਣ ਵਾਲੇ ਇਕ ਦੋ ਵਿਅਕਤੀ ਹੀ ਦਾਖਲ ਕੀਤੇ ਜਾਂਦੇ ਹਨ। ਸਿਰਫ਼ ਇਹੀ ਨਹੀਂ ਬਲਕਿ ਉਨ੍ਹਾਂ ਦੀਆਂ ਬੈਂਕ ਲਿਮਟਾਂ  ਦੀਆਂ ਕਾਪੀਆਂ ਵੀ ਇਕੱਠੀਆਂ ਕਰਕੇ ਬੈਂਕ ਦੇ ਬਾਹਰ ਦਰਵਾਜ਼ੇ ਪਾਸ ਰੱਖ ਲਈਆਂ ਜਾਂਦੀਆਂ ਹਨ, ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਉਹ ਕਾਪੀਆਂ ਨੂੰ ਭਾਲਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ, ਉਨ੍ਹਾਂ ਨੂੰ ਕੜਾਕੇ ਦੀ ਧੁੱਪ ਵਿੱਚ ਕਈ ਕਈ ਘੰਟੇ ਬੈਂਕ ਦੇ ਬਾਹਰ ਖੜ੍ਹਕੇ ਅੰਦਰੋੰ ਆਵਾਜ਼ ਦੀ ਉਡੀਕ ਕਰਨੀ ਪੈਂ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੁਝ ਪਹਿਲਾਂ ਕਦੇ ਵੀ ਨਹੀਂ ਹੋਇਆ। ਇਸ ਵਾਰ ਬੈਂਕ 10 ਵਜੇ ਖੁੱਲ੍ਹਣਾ ਬਣਦਾ ਹੈ ਇਹ ਬੈਂਕ 10:30 ਵਜੇ ਦੇ ਕਰੀਬ ਖੁੱਲ੍ਹਦਾ ਹੈ ਜਿਸ ਕਰਕੇ ਧੁੱਪ ਚੜ੍ਹਨ ਕਾਰਨ ਨਾ ਇਥੇ ਪਾਣੀ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਛਾਇਆਵਾਨ ਲਗਾਇਆ ਗਿਆ ਹੈ ਜੋ ਕਿ ਬੈਂਕ ਵੱਲੋਂ ਇਹ ਜ਼ਿੰਮੇਵਾਰੀ ਨਿਭਾਉਣੀ ਬਣਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਕਤ ਬੈਂਕ ਵਿਚ ਮੁਲਾਜ਼ਮ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਰਾਹੀਂ ਆਪਣੀ ਮਨ ਮਰਜ਼ੀ ਤਹਿਤ ਚਹੇਤੇ ਵਿਅਕਤੀਆਂ ਨੂੰ ਸੱਦ ਕੇ ਉਨ੍ਹਾਂ ਦੀਆਂ ਲਿਮਟਾਂ ਸੰਬੰਧੀ ਕੰਮਕਾਰ ਕਰਦੇ ਹਨ ਜਦਕਿ ਅਸੂਲਣ ਕਤਾਰਾਂ ਬਣਾ ਕੇ ਵਾਰੀ ਸੁਧੇ ਕਿਸਾਨਾਂ ਦਾ ਨੰਬਰ ਲਾਉਣਾ ਚਾਹੀਦਾ ਹੈ।

PunjabKesari

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸਬੰਧੀ ਬੈਂਕਾਂ ਦੇ ਵਿੱਚ ਵੀ ਸਿਸਟਮ ਦਾ ਸੁਧਾਰ ਕਿਤਾ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਜਦੋਂ ਇਸ ਸੰਬੰਧੀ ਕੋਆਪਰੇਟਿਵ ਬੈਂਕ ਦੇ ਮੈਨੇਜਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਂਕ ਦੇ ਵਿੱਚ ਸਿਰਫ਼ ਦੋ ਹੀ ਮੁਲਾਜ਼ਮ ਹਨ ਜਿਸ ਵਿੱਚ ਇੱਕ ਕੈਸ਼ੀਅਰ ਤੇ ਇੱਕ ਮਨੇਜਰ ਹੈ ਜਦਕਿ ਇੱਥੇ ਦੋ ਕਲਰਕਾਂ ਦੀ ਨਿਯੁਕਤੀ ਹੋਰ ਬਣਦੀ ਹੈ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰੀਬ 500 ਕਿਸਾਨ ਹਰ ਰੋਜ਼ ਪੁੱਜ ਰਿਹਾ ਹੈ ਜਦਕਿ ਕੰਮਕਾਰ ਕਰਨ ਸਮੇਂ ਸਮਾਂ ਜ਼ਰੂਰ ਲੱਗਦਾ ਹੈ ਇਸ ਵਿਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ, ਜੋ ਗੱਲ ਚਹੇਤੇ ਨੂੰ ਅੰਦਰ ਬੁਲਾਉਣ ਦੀ ਕੀਤੀ ਜਾ ਰਹੀ ਹੈ ਉਸ ਵਿਚ ਕੋਈ ਸਚਾਈ ਨਹੀਂ ਹੈ, ਵਾਰੀ ਸੁਧੇ ਹੀ ਕਿਸਾਨਾਂ ਨੂੰ ਬੈਂਕ ਅੰਦਰ ਦਾਖ਼ਲ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News