ਕਿਸਾਨਾਂ ਵੱਲੋਂ ਅੱਜ 16 ਪਿੰਡਾਂ ਵਿੱਚ ਕੱਢਿਆ ਜਾਵੇਗਾ ਟਰੈਕਟਰ ਮਾਰਚ
Wednesday, Jan 20, 2021 - 04:01 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਜਨਵਰੀ ਨੂੰ ਇਸ ਖੇਤਰ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਟਰੈਕਟਰ ਮਾਰਚ ਪਿੰਡ ਭਾਗਸਰ ਤੋਂ ਸ਼ੁਰੂ ਹੋਵੇਗਾ ਤੇ ਫਿਰ ਪਿੰਡ ਮਹਾਂਬੱਧਰ, ਰਹੂੜਿਆਂ ਵਾਲੀ, ਭੰਗਚੜੀ ,ਦਬੜਾ,ਤਾਮਕੋਟ,ਚੱਕ ਤਾਮਕੋਟ, ਖੁੰਡੇ ਹਲਾਲ,ਚਿੱਬੜਾਵਾਲੀ,ਗੰਧੜ, ਲੱਖੇਵਾਲੀ, ਨੰਦਗੜ੍ਹ, ਮਦਰੱਸਾ , ਕੋੜਿਆਵਾਲੀ , ਰਾਮਗੜ੍ਹ ਚੂੰਘਾਂ ਆਦਿ ਪਿੰਡਾਂ ਵਿੱਚ ਜਾਵੇਗਾ।ਇਸ ਸਬੰਧੀ ਅੱਜ ਪਿੰਡ ਭਾਗਸਰ ਵਿੱਚ ਬਲਾਕ ਪੱਧਰੀ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਗੁਰਾਂਦਿੱਤਾ ਸਿੰਘ ਭਾਗਸਰ ਹਰਫੂਲ ਸਿੰਘ ਭਾਗਸਰ ਹਰਚਰਨ ਸਿੰਘ ਲੱਖੇਵਾਲੀ , ਨਿਰਮਲ ਸਿੰਘ , ਜਗਸੀਰ ਸਿੰਘ ਤੇ ਤਰਸੇਮ ਸਿੰਘ ਖੁਡੇਹਲਾਲ ਆਦਿ ਆਗੂ ਮੌਜੂਦ ਸਨ।