ਸੀ. ਆਈ. ਐੱਸ. ਸੀ. ਈ. ਨੇ ਕੀਤਾ ਐਗਜ਼ਾਮ ਪੈਟਰਨ ''ਚ ਬਦਲਾਅ

05/22/2020 6:06:19 PM

ਲੁਧਿਆਣਾ (ਵਿੱਕੀ) : ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਐੱਸ. ਸੀ. ਈ.) ਨੇ ਆਈ. ਐੱਸ. ਸੀ 11ਵੀਂ-12ਵੀਂ ਕਲਾਸ ਦੇ ਪ੍ਰੀਖਿਆ ਪੈਟਰਨ 'ਚ ਵੱਡਾ ਬਦਲਾਅ ਕੀਤਾ ਹੈ। ਅਗਲੇ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਗਣਿਤ ਅਤੇ ਇੰਗਲਿਸ਼ 'ਚ 20 ਅੰਕ ਦਾ ਪ੍ਰਾਜੈਕਟ ਵਰਕ ਵੀ ਕਰਨਾ ਹੋਵੇਗਾ। ਇਸ ਸਬੰਧੀ ਕੌਂਸਲ ਨੇ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਜਿਸ ਦੇ ਮੁਤਾਬਕ ਇਸੇ ਸਿੱਖਿਅਕ ਸੈਸ਼ਨ ਤੋਂ ਇਸ ਨੂੰ ਲਾਗੂ ਕੀਤਾ ਜਾਵੇਗਾ। ਕੌਂਸਲ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 11ਵੀਂ ਅਤੇ 12ਵੀਂ ਦੇ ਇੰਗਲਿਸ਼ ਅਤੇ ਮੈਥਸ ਦਾ ਐਗਜ਼ਾਮ ਪੈਟਰਨ ਬਦਲ ਦਿੱਤਾ ਹੈ। ਹੁਣ ਇਨ੍ਹਾਂ ਦੋਵੇਂ ਵਿਸ਼ਿਆਂ ਦੀ 100 ਅੰਕਾਂ ਦੀ ਪ੍ਰੀਖਿਆ 2 ਹਿੱਸੇ ਵਿਚ ਹੋਵੇਗੀ। ਥਿਊਰੀ ਪੇਪਰ 80 ਅਤੇ ਪ੍ਰਾਜੈਕਟ ਵਰਕ 20 ਨੰਬਰਾਂ ਦਾ ਹੋਵੇਗਾ।

ਦੱਸਿਆ ਗਿਆ ਹੈ ਕਿ ਦੋਵੇਂ ਕਲਾਸਾਂ ਦੇ ਮੈਥਸ ਅਤੇ ਇੰਗਲਿਸ਼ ਵਿਸ਼ਿਆਂ ਦੀ ਪ੍ਰੀਖਿਆ 'ਚ ਪ੍ਰਾਜੈਕਟ ਵਰਕ ਵੀ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਵਿਸ਼ਿਆਂ 'ਚ 100 ਨੰਬਰਾਂ ਲਈ ਸਿਰਫ ਇਕ ਲਿਖਤੀ ਪ੍ਰੀਖਿਆ ਹੁੰਦੀ ਸੀ ਪਰ ਹੁਣ 80 ਅੰਕ ਦੀ ਮੁੱਖ ਲਿਖਤੀ ਪ੍ਰੀਖਿਆ ਹੋਵੇਗੀ ਅਤੇ 20 ਨੰਬਰਾਂ ਦਾ ਪ੍ਰਾਜੈਕਟ ਵਰਕ ਜਮ੍ਹਾ ਕਰਨਾ ਹੋਵੇਗਾ। ਸੀ. ਆਈ. ਐੱਸ. ਸੀ. ਈ. ਨੇ ਇਹ ਵੀ ਦੱਸਿਆ ਹੈ ਕਿ ਸਟੂਡੈਂਟਸ ਕਿਸ ਤਰ੍ਹਾਂ ਪ੍ਰਾਜੈਕਟ ਵਰਕ ਪੂਰਾ ਕਰ ਸਕਦੇ ਹਨ। ਬੋਰਡ ਨੇ ਦੋਵੇਂ ਵਿਸ਼ਿਆਂ ਲਈ ਟਾਪਿਕਸ ਦੀ ਇਕ ਸੂਚੀ ਤਿਆਰ ਕੀਤੀ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਦੋਵੇਂ ਵਿਸ਼ਿਆਂ ਲਈ ਸੈਂਪਲ ਪ੍ਰਸ਼ਨ ਪੱਤਰ ਜਲਦ ਹੀ ਕੌਂਸਲ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਜਾਣਗੇ। ਇਨ੍ਹਾਂ ਪ੍ਰਾਜੈਕਟ ਕੰਮਾਂ ਦੀ ਅਸੈੱਸਮੈਂਟ ਅਤੇ ਮਾਰਕਿੰਗ ਪੈਟਰਨ 'ਆਈ. ਐੱਸ. ਸੀ. 2022 ਰੈਗੂਲੇਸ਼ਨ ਐਂਡ ਸਿਲੇਬਸ' ਵਿਚ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਅਧਾਰ 'ਤੇ ਹੋਵੇਗਾ।
 


Anuradha

Content Editor

Related News