ਅਧਿਆਪਕ ਨੇ ਵਿਦਿਆਰਥਣ ਨਾਲ ਕੀਤੀ ਛੇੜਛਾੜ

06/26/2019 9:38:22 PM

ਰਾਜਪੁਰਾ (ਨਿਰਦੋਸ਼/ਚਾਵਲਾ)-ਇਥੋਂ ਦੇ ਐਵਰੈਸਟ ਪਲੇਅ ਵੇ ਸਕੂਲ 'ਚ ਸਮਰ ਕੈਂਪ ਦੌਰਾਨ ਇਕ ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਸਿਟੀ ਪੁਲਸ ਨੇ ਉਕਤ ਅਧਿਆਪਕ ਨੂੰ ਗ੍ਰਿਫਤਾਰ ਕਰ ਕੇ ਧਾਰਾ 354 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਸ ਕੋਲ ਚਿਤਕਾਰਾ ਯੂਨੀਵਰਸਿਟੀ ਦੀ ਬੈਚੁਲਰ ਆਫ ਕਾਮਰਸ ਦੀ 19 ਸਾਲਾ ਵਿਦਿਆਰਥਣ ਨੇ ਬਿਆਨ ਦਰਜ ਕਰਵਾਏ ਕਿ ਇਥੋਂ ਦੇ ਐਵਰੈਸਟ ਪਲੇਅ ਵੇ ਸਕੂਲ 'ਚ ਕ੍ਰਿਸ਼ਨ ਸਕਸੈਨਾ ਨਾਮਕ ਅਧਿਆਪਕ ਵੱਲੋਂ ਸਕੂਲ 'ਚ ਛੁੱਟੀਆਂ ਦੌਰਾਨ ਸਮਰ ਕੈਂਪ ਲਾਇਆ ਹੋਇਆ ਸੀ, ਜਿਸ ਵਿਚ ਉਸ ਸਣੇ ਚਿਤਕਾਰਾ ਯੂਨੀਵਰਸਿਟੀ ਦੀਆਂ ਹੋਰ ਵਿਦਿਆਰਥਣਾਂ ਯੋਗਾ ਸਿੱਖਣ ਲਈ ਹਾਜ਼ਰ ਸਨ। ਇਸ ਦੌਰਾਨ ਉਕਤ ਅਧਿਆਪਕ ਨੇ ਉਸ ਨਾਲ ਛੇੜਛਾੜ ਕੀਤੀ, ਇਸ ਦਾ ਵਿਰੋਧ ਕਰਨ 'ਤੇ ਗੁੱਸੇ 'ਚ ਆ ਕੇ ਉਕਤ ਅਧਿਆਪਕ ਨੇ ਉਸ ਦੇ ਥੱਪੜ ਤੱਕ ਮਾਰ ਦਿੱਤਾ। ਇੰਨੇ 'ਚ ਮੁਹੱਲੇ ਦੇ ਵਸਨੀਕ ਵੀ ਮੌਕੇ 'ਤੇ ਪਹੁੰਚ ਗਏ। ਵਿਦਿਆਰਥਣ ਨੇ ਇਸ ਘਟਨਾ ਸਬੰਧੀ ਥਾਣਾ ਸਿਟੀ ਪੁਲਸ ਅਤੇ ਆਪਣੇ ਮਾਪਿਆਂ ਨੂੰ ਸੂਚਿਤ ਕੀਤਾ। ਥਾਣਾ ਸਿਟੀ ਪੁਲਸ ਨੇ ਉਕਤ ਵਿਦਿਆਰਥਣ ਦੇ ਬਿਆਨਾਂ ਦੇ ਆਧਾਰ 'ਤੇ ਅਧਿਆਪਕ ਕ੍ਰਿਸ਼ਨ ਸਕਸੈਨਾ ਖਿਲਾਫ ਛੇੜਛਾੜ ਮਾਮਲੇ 'ਚ ਧਾਰਾ 354 ਤਹਿਤ ਕੇਸ ਦਰਜ ਕਰ ਲਿਆ ਹੈ। ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Karan Kumar

Content Editor

Related News