ਰਿਸ਼ਤੇਦਾਰਾਂ ਨੂੰ ਕੈਨੇਡਾ ਤੋਂ ਭਾਰਤ ਬੁਲਾਉਣ ਲਈ ਟਿਕਟਾਂ ਬੁੱਕ ਕਰਨ ਦੇ ਨਾਂ ''ਤੇ ਡਕਾਰ ਗਿਆ 3 ਲੱਖ, ਮਾਮਲਾ ਦਰਜ
Friday, Jan 31, 2025 - 05:03 AM (IST)
 
            
            ਬਰੇਟਾ (ਬਾਂਸਲ)- ਬਰੇਟਾ ਤੋਂ ਠੱਗੀ ਮਾਰਨ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਤੋਂ ਰਿਸ਼ਤੇਦਾਰਾਂ ਨੂੰ ਇੰਡੀਆ ਬਲਾਉਣ ਲਈ ਟਿਕਟਾਂ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਹਰਮਿੰਦਰ ਸਿੰਘ ਪੁੱਤਰ ਦਲ ਸਿੰਘ ਵਾਸੀ ਸਿਰਸੀਵਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਰੋਹਨ ਗਾਂਧੀ ਪੁੱਤਰ ਰਾਕੇਸ਼ ਗਾਂਧੀ ਵਾਸੀ ਰਾਮਪੁਰਾ ਫੂਲ (ਬਠਿੰਡਾ) ਨੂੰ ਆਪਣੇ ਪੁੱਤਰ, ਭਾਣਜੀ ਅਤੇ ਜਵਾਈ, ਜੋ ਕੈਨੇਡਾ ਵਿੱਚ ਰਹਿੰਦੇ ਹਨ, ਨੂੰ ਭਾਰਤ ਬੁਲਾਉਣ ਲਈ ਟਿਕਟਾਂ ਬੁੱਕ ਕਰਨ ਲਈ 3 ਲੱਖ ਰੁਪਏ ਦਿੱਤੇ ਸਨ।
ਇਹ ਵੀ ਪੜ੍ਹੋ- ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ ; ਕੇਂਦਰ 'ਚ ਭਰਤੀ ਹੋਣ ਦੇ ਬਾਵਜੂਦ ਵੀ ਨਾ ਹੋਇਆ ਸੁਧਾਰ
ਉਨ੍ਹਾਂ ਕਿਹਾ ਕਿ ਉਪਰੋਕਤ ਵਿਅਕਤੀ ਨੇ ਸਾਨੂੰ ਨਾ ਤਾਂ ਟਿਕਟਾਂ ਦਿੱਤੀਆਂ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਾਰਨ ਮੌਕੇ 'ਤੇ ਸਾਨੂੰ ਅਲੱਗ ਤੋਂ ਹੋਰ ਟਿਕਟਾਂ ਖਰੀਦਣੀਆਂ ਪਈਆਂ। ਉਪਰੋਕਤ ਵਿਅਕਤੀ ਨੇ ਟਿਕਟਾਂ ਦਾ ਝਾਂਸਾ ਦੇ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਡੀ.ਐੱਸ.ਪੀ. ਬੁਢਲਾਡਾ ਦੀ ਪੜਤਾਲ ਉਪਰੰਤ ਬਰੇਟਾ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- Cold Drink ਦੀ ਆੜ 'ਚ ਵੇਚ ਰਿਹਾ ਸੀ 'ਮੌਤ ਦਾ ਸਾਮਾਨ', ਪੁਲਸ ਨੇ ਰੇਡ ਮਾਰ ਰੰਗੇ ਹੱਥੀਂ ਚੁੱਕਿਆ ਦੁਕਾਨਦਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            