ਜਲੰਧਰ ਦੇ ਮਸ਼ਹੂਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ ''ਚ ਹੁਣ ਤੱਕ ਦਾ ਵੱਡਾ ਖੁਲਾਸਾ

Wednesday, Jan 29, 2025 - 12:09 PM (IST)

ਜਲੰਧਰ ਦੇ ਮਸ਼ਹੂਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ ''ਚ ਹੁਣ ਤੱਕ ਦਾ ਵੱਡਾ ਖੁਲਾਸਾ

ਜਲੰਧਰ (ਵਰੁਣ)–ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਕਾਂਡ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਸੁਖਮੀਤ ਡਿਪਟੀ ਦੇ ਕਤਲ ਮਾਮਲੇ ਪਿੱਛੇ ਜ਼ੋਰ-ਸ਼ੋਰ ਨਾਲ ਇਕ ਮੋਬਾਇਲ ਵਿਕ੍ਰੇਤਾ, 2 ਬੁੱਕੀਜ਼ ਅਤੇ ਧਾਰਮਿਕ ਅਸਥਾਨ ਦੇ ਮੁਖੀ ਦਾ ਨਾਂ ਵੱਜਣਾ ਸ਼ੁਰੂ ਹੋ ਗਿਆ ਹੈ। ਜਿਹੜੇ ਲੋਕ ਪੁਨੀਤ ਅਤੇ ਲੱਲੀ ਕਾਰਨ ਚੁੱਪ ਸਨ, ਉਹ ਹੁਣ ਬੋਲਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਪੁਨੀਤ ਡਿਪਟੀ ਨਾਲ ਰੰਜਿਸ਼ ਰੱਖਦਾ ਹੈ ਕਿਉਂਕਿ ਜਦੋਂ ਗੈਂਗਸਟਰ ਪੁਨੀਤ ਸ਼ਰਮਾ ਜੇਲ੍ਹ ਵਿਚ ਬੰਦ ਸੀ, ਉਦੋਂ ਡਿਪਟੀ ਦੇ ਨੇੜਲਿਆਂ ਨੇ ਉਸ ਦੀ ਜੇਲ੍ਹ ਵਿਚ ਕੁੱਟਮਾਰ ਕੀਤੀ। ਇਨ੍ਹਾਂ ਲੋਕਾਂ ਨੇ ਉਸੇ ਰੰਜਿਸ਼ ਦਾ ਫਾਇਦਾ ਉਠਾਉਂਦਿਆਂ ਪੁਨੀਤ ਨੂੰ ਇਸ ਸਾਜ਼ਿਸ਼ ਵਿਚ ਸ਼ਾਮਲ ਕੀਤਾ, ਜਿਸ ਤੋਂ ਬਾਅਦ ਪੁਨੀਤ ਨੇ ਇਨ੍ਹਾਂ ਲੋਕਾਂ ਨਾਲ ਵਿਕਾਸ ਮਾਹਲੇ ਦੀ ਗੱਲ ਕਰਵਾਈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਫੈਕਟਰੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ

ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ 2 ਬੁੱਕੀ ਅਤੇ ਧਾਰਮਿਕ ਸੰਸਥਾ ਦੇ ਮੁਖੀ ਦੇ ਨਾਲ-ਨਾਲ ਮੋਬਾਇਲ ਵ੍ਰਿਕੇਤਾ ਸ਼ਹਿਰ ਦੇ ਇਕ ਹੋਟਲ ਵਿਚ ਜੂਏ ਦੀ ਬੁੱਕ ਕਰਵਾਉਂਦੇ ਸਨ। ਇਸੇ ਸਮੇਂ ਡਿਪਟੀ ਖ਼ਿਲਾਫ਼ ਹੋਏ ਕਿਡਨੈਪਿੰਗ ਕੇਸ ਦੀ ਪੈਰਵੀ ਕਰਨ ਵਾਲੇ ਮੁਖੀ ਨਾਲ ਡਿਪਟੀ ਦਾ ਪੈਸਿਆਂ ਕਾਰਨ ਮਨ-ਮੁਟਾਅ ਹੋ ਗਿਆ। ਅਜਿਹੀ ਸਥਿਤੀ ਵਿਚ ਮੋਬਾਇਲ ਵਿਕ੍ਰੇਤਾ ਅਤੇ ਬੁੱਕੀਜ਼ ਨੇ ਇਸ ਵਿਵਾਦ ਵਿਚ ਘਿਓ ਪਾਉਣ ਦਾ ਕੰਮ ਕੀਤਾ, ਜਿਸ ਤੋਂ ਬਾਅਦ ਡਿਪਟੀ ਦੇ ਕੇਸ ਦੀ ਪੈਰਵੀ ਕਰਨ ਵਾਲਾ ਇੰਨਾ ਨਾਰਾਜ਼ ਹੋ ਗਿਆ ਸੀ, ਉਸ ਨੇ ਬੁੱਕੀਜ਼ ਅਤੇ ਮੋਬਾਇਲ ਵਿਕ੍ਰੇਤਾ ਨਾਲ ਮਿਲ ਕੇ ਉਸ ਦਾ ਕਤਲ ਕਰਨ ਦੀ ਯੋਜਨਾ ਬਣਾ ਲਈ।
ਇਸ ਦੇ ਲਈ ਸਾਫ਼ ਟਾਰਗੈੱਟ ਗੈਂਗਸਟਰ ਪੁਨੀਤ ਸ਼ਰਮਾ ਨੂੰ ਚੁਣਿਆ ਗਿਆ। ਇਹ ਲੋਕ ਪੁਨੀਤ ਸ਼ਰਮਾ ਦੀ ਵੀ ਆਰਥਿਕ ਮਦਦ ਕਰਦੇ ਸਨ। ਪੁਨੀਤ ਸ਼ਰਮਾ ਨਾਲ ਫਿਰੌਤੀ ਦੀ ਗੱਲ ਕੀਤੀ ਗਈ। ਪੁਨੀਤ ਦੇ ਗੈਂਗਸਟਰ ਵਿਕਾਸ ਮਾਹਲੇ ਨਾਲ ਗੱਲ ਕਰਵਾਈ, ਜਿਸ ਤੋਂ ਬਾਅਦ ਸਾਰੀ ਪਲਾਨਿੰਗ ਤਿਆਰ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਡਿਪਟੀ ਦੇ ਕਤਲ ਤੋਂ ਪਹਿਲਾਂ ਇਕ ਵਾਰ ਇਸ ਸਾਰੀ ਪਲਾਨਿੰਗ ਤੋਂ ਬੇਖਬਰ ਸੁਖਮੀਤ ਸਿੰਘ ਡਿਪਟੀ ਮੋਬਾਇਲ ਵਿਕ੍ਰੇਤਾ ਦੀ ਦੁਕਾਨ ’ਤੇ ਵੀ ਗਿਆ ਸੀ। ਉਦੋਂ ਪੁਨੀਤ, ਲੱਲੀ ਅਤੇ ਵਿਕਾਸ ਮਾਹਲੇ ਉਸ ਦੇ ਪਿੱਛੇ ਸਨ ਪਰ ਮੋਬਾਇਲ ਵਿਕ੍ਰੇਤਾ ਨੇ ਡਿਪਟੀ ਦੇ ਦੁਕਾਨ ਵਿਚ ਆ ਜਾਣ ਕਾਰਨ ਉਨ੍ਹਾਂ ਨੂੰ ਉਸ ਦਿਨ ਕਤਲ ਕਰਨ ਤੋਂ ਰੋਕ ਦਿੱਤਾ ਸੀ।

PunjabKesari

ਇਹ ਵੀ ਪੜ੍ਹੋ : UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ ਕੱਪਲ, ਇਕ ਹੋਰ ਵੀਡੀਓ ਆਈ ਸਾਹਮਣੇ

ਜਿਹੜੇ-ਜਿਹੜੇ ਸਾਥੀ ਫੜੇ ਜਾਂਦੇ, ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੰਦੇ ਸੀ ਪੁਨੀਤ ਅਤੇ ਲੱਲੀ
ਦੱਸਿਆ ਜਾ ਰਿਹਾ ਹੈ ਕਿ ਪੁਨੀਤ ਸ਼ਰਮਾ ਅਤੇ ਨਰਿੰਦਰ ਲੱਲੀ ਨੇ ਜਿਹੜੇ-ਜਿਹੜੇ ਗੈਂਗਸਟਰਾਂ ਨਾਲ ਮਿਲ ਕੇ ਵਾਰਦਾਤਾਂ ਕੀਤੀਆਂ, ਉਹ ਜੇਕਰ ਫੜੇ ਜਾਂਦੇ ਸਨ ਤਾਂ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੰਦੇ ਸਨ। ਪੁਨੀਤ ਕਿਸੇ ’ਤੇ ਭਰੋਸਾ ਨਹੀਂ ਕਰਦਾ ਸੀ। ਉਸ ਨੂੰ ਡਰ ਲੱਗਾ ਰਹਿੰਦਾ ਸੀ ਕਿ ਉਹ ਲੋਕ ਪੁਲਸ ਨੂੰ ਉਨ੍ਹਾਂ ਬਾਰੇ ਸੂਚਨਾ ਦੇ ਸਕਦੇ ਹਨ ਕਿਉਂਕਿ ਜਲੰਧਰ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀ ਪੁਲਸ ਦੇ ਇਲਾਵਾ ਦਿੱਲੀ, ਰਾਜਸਥਾਨ ਅਤੇ ਹਰਿਆਣਾ ਦੀ ਪੁਲਸ ਵੀ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਇਕ ਵਾਰ ਤਾਂ ਜਲੰਧਰ ਦੇ ਸਾਬਕਾ ਏ. ਡੀ. ਸੀ. ਪੀ. (ਕ੍ਰਾਈਮ) ਕੰਵਲਪ੍ਰੀਤ ਸਿੰਘ ਚਾਹਲ ਪੁਨੀਤ ਸ਼ਰਮਾ ਦੇ ਕਾਫੀ ਨਜ਼ਦੀਕ ਵੀ ਪਹੁੰਚ ਗਏ ਸਨ ਪਰ ਉਦੋਂ ਵੀ ਪੁਨੀਤ ਨੂੰ ਪਤਾ ਲੱਗ ਗਿਆ ਸੀ ਅਤੇ ਉਹ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ ਸੀ।

ਪੰਜਾਬ ਪੁਲਸ ਤੋਂ ਬਾਅਦ ਐੱਨ. ਆਈ. ਏ. ਕਰੇਗੀ ਪੁੱਛਗਿੱਛ
ਪੁਨੀਤ ਸ਼ਰਮਾ ਅਤੇ ਨਰਿੰਦਰ ਲੱਲੀ ਤੋਂ ਪੁਲਸ ਤੋਂ ਇਲਾਵਾ ਐੱਨ. ਆਈ. ਏ. ਵੀ ਪੁੱਛਗਿੱਛ ਕਰੇਗੀ। ਦੋਵਾਂ ਦੇ ਫੜੇ ਜਾਣ ਤੋਂ ਬਾਅਦ ਕਈ ਲੋਕ ਅੰਡਰਗਰਾਊਂਡ ਹੋ ਚੁੱਕੇ ਹਨ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਆਰਥਿਕ ਮਦਦ ਕਰਨ ਅਤੇ ਪਨਾਹ ਦੇਣ ਵਾਲਿਆਂ ਨੂੰ ਵੀ ਪੁਲਸ ਚੁੱਕੇਗੀ, ਜਿਸ ਕਾਰਨ ਉਹ ਮੋਬਾਇਲ ਬੰਦ ਕਰ ਕੇ ਫ਼ਰਾਰ ਹੋ ਗਏ ਹਨ। ਦੂਜੇ ਪਾਸੇ ਜੇਕਰ ਪੁਲਸ ਦੇ ਸਾਹਮਣੇ ਮੁਲਜ਼ਮਾਂ ਨੇ ਡਿਪਟੀ ਹੱਤਿਆ ਕੇਸ ਦੀ ਸੱਚਾਈ ਨਾ ਉਗਲੀ ਤਾਂ ਐੱਨ. ਆਈ. ਏ. ਦੀ ਟੀਮ ਉਨ੍ਹਾਂ ਤੋਂ ਬਕਾ ਹੀ ਲਵੇਗੀ। ਪੁਨੀਤ ਸ਼ਰਮਾ ਅਤੇ ਲੱਲੀ ਕੋਲੋਂ ਜਿਹੜੇ ਹਥਿਆਰ ਮਿਲੇ ਹਨ, ਉਹ ਵਿਦੇਸ਼ੀ ਅਤੇ ਆਟੋਮੈਟਿਕ ਵੀ ਹਨ। ਦੋਵੇਂ ਗੈਂਗਸਟਰ ਆਪਣੇ ਕੋਲ 2-2 ਮਾਊਜ਼ਰ ਰੱਖਦੇ ਸਨ।
ਇਹ ਵੀ ਪੜ੍ਹੋ : ਜਲੰਧਰ 'ਚ ਗੁੰਡਾਗਰਦੀ, ਵਿਆਹ ਤੋਂ ਪਰਤ ਰਹੇ ਨੌਜਵਾਨ ਨੂੰ ਰਾਹ 'ਚ ਘੇਰਿਆ, ਫਿਰ ਘਰ ਆ ਕੇ ਕੀਤਾ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News