ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਦੋ ਹਵਾਲਾਤੀ ਹੋਏ ਫਰਾਰ, ਸਿਵਲ ਹਸਪਤਾਲ ਕਰਵਾਉਣ ਆਏ ਸਨ ਮੈਡੀਕਲ
Wednesday, Jan 22, 2025 - 09:45 PM (IST)

ਲੁਧਿਆਣਾ : ਪੰਜਾਬ ਦੇ ਲੁਧਿਆਣਾ ਤੋਂ ਅੱਜ ਲੁੱਟ ਖੋਹ ਕਰਨ ਵਾਲੇ ਦੋ ਬਦਮਾਸ਼ ਪੁਲਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਤੋਂ ਫਰਾਰ ਹੋ ਗਏ। ਪੁਲਸ ਕਰਮਚਾਰੀਆਂ ਦੀ ਲਾਪਰਵਾਹੀ ਉਸ ਵੇਲੇ ਸਾਫ ਜ਼ਾਹਰ ਹੋਈ ਜਦੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੱਲਾਂ ਵਿਚ ਉਲਝਾ ਲਿਆ ਤੇ ਅਚਾਨਕ ਧੱਕਾ ਦੇ ਕੇ ਭੱਜ ਗਏ। ਪੁਲਸ ਹਿਰਾਸਤ ਵਿਚੋਂ ਭੱਜੇ ਬਦਮਾਸ਼ਾਂ ਦਾ ਨਾਂ ਲਵਪ੍ਰੀਤ ਸਿੰਘ ਤੇ ਕਮਲਵੀਰ ਸਿੰਘ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਲੁੱਟ ਖੋਹ ਦੇ ਮਾਮਲੇ ਵਿਚ ਜਮਾਲਪੁਰ ਦੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਅੱਜ ਮੈਡੀਕਲ ਕਰਵਾਉਣ ਲਈ ਦੋ ਪੁਲਸ ਮੁਲਾਜ਼ਮ ਉਨ੍ਹਾਂ ਦੇ ਨਾਲ ਆਏ ਸਨ। ਅਚਾਨਲ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੱਲਾਂ ਵਿਚ ਉਲਝਾ ਲਿਆ ਤੇ ਧੱਕਾ ਦੇ ਕੇ ਫਰਾਰ ਹੋ ਗਏ। ਪੁਲਸ ਕਰਮਚਾਰੀਆਂ ਨੇ ਹਸਪਤਾਲ ਸਣੇ ਕਈ ਇਲਾਕਿਆਂ ਦਾ ਚੱਪਾ-ਚੱਪਾ ਖੰਗਾਲ ਲਿਆ ਪਰ ਦੋਵਾਂ ਮੁਲਜ਼ਮਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਪੁਲਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ।
ਉਥੇ ਹੀ ਸ਼ਹਿਰ ਵਿਚ ਲੱਗੇ ਸੇਫ ਸਿਟੀ ਕੈਮਰਿਆਂ ਨੂੰ ਵੀ ਪੁਲਸ ਖੰਗਾਲ ਰਹੀ ਹੈ। ਇਸ ਮਾਮਲੇ ਵਿਚ ਏਸੀਪੀ ਸੁਮਿਤ ਸੂਦ ਨੇ ਕਿਹਾ ਕਿ ਦੋਵਾਂ ਅਪਰਾਧੀਆਂ ਦੇ ਫਰਾਰ ਹੋਣ ਦਾ ਸਮਾਚਾਰ ਉਨ੍ਹਾਂ ਨੂੰ ਮਿਲਿਆ ਹੈ। ਐੱਸਐੱਚਓ ਡਿਵੀਜ਼ਨ ਨੰਬਰ 7 ਦੇ ਭੁਪਿੰਦਰ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦੇ ਹੁਕਮ ਦਿੱਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e