ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ

04/21/2019 1:01:08 AM

ਖੰਨਾ, (ਸੁਨੀਲ)— ਸਥਾਨਕ ਖਟੀਕਾਂ ਮੁਹੱਲਾ ਚੌਕ ਕੋਲ ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਦੁੱਧ ਵਪਾਰੀ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ, ਉਥੇ ਹੀ ਮ੍ਰਿਤਕ ਦੀ ਪੈਂਟ ਦੀ ਜੇਬ 'ਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਪੁਲਸ ਨੇ 9 ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਜਾਣਕਾਰੀ ਅਨੁਸਾਰ ਸੂਰਜ ਉਰਫ ਸੋਨੂੰ (28) ਪੁੱਤਰ ਰਾਜਿੰਦਰ ਸਿੰਘ ਵਾਸੀ ਖੰਨਾ ਨੇ ਆਪਣੇ ਘਰ ਦੇ ਸਟੋਰ 'ਚ ਲੱਗੇ ਪੱਖੇ ਨਾਲ ਫਾਹ ਲਾ ਕੇ ਜੀਵਨ ਲੀਲਾ ਖ਼ਤਮ ਕਰ ਲਈ। ਸੂਰਜ ਵਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਗਿਆ, ਜਿਸ 'ਚ ਉਸਨੇ ਆਪਣੀ ਮੌਤ ਲਈ ਕੁਲ ਅੱਠ ਲੋਕਾਂ ਦਾ ਨਾਂ ਵੀ ਲਿਖਿਆ ਹੋਇਆ ਹੈ। ਸੁਸਾਇਡ ਨੋਟ 'ਚ ਕਾਕਾ ਵਪਾਰੀ, ਸੁੱਖੀ, ਪੋਂਪੀ ਉਰਫ ਪੱਪੀ, ਕਿੰਦਰ, ਬਾਲਾ, ਬਿੱਲੇ ਦੀ ਮਾਂ, ਗਾਚੀ ਦੀ ਪਤਨੀ, ਸੁਸ਼ਮਾ ਦੇ ਨਾਂ ਹਨ । ਇਸਦੇ ਇਲਾਵਾ ਮਨੀਸ਼ 'ਤੇ ਦੋਸ਼ ਹੈ ਕਿ ਉਹ ਉਸਦੀਆਂ ਮੱਝਾਂ, ਗਾਵਾਂ ਖੋਲ੍ਹ ਕੇ ਲੈ ਗਿਆ ਅਤੇ ਉਸਦੇ ਗਹਿਣੇ ਤੇ ਕੀਮਤੀ ਸਾਮਾਨ ਵੀ ਲੈ ਲਏ। ਇਸ ਤੋਂ ਪ੍ਰੇਸ਼ਾਨ ਹੋ ਕੇ ਸੂਰਜ ਨੇ ਫਾਹ ਲਾ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਸਿਵਲ ਹਸਪਤਾਲ 'ਚ ਉਸਦਾ ਪੋਸਟਮਾਰਟਮ ਕਰਵਾਇਆ ਅਤੇ ਉਸਦੀ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ।

ਕੀ ਹੈ ਮਾਮਲਾ
ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਸੂਰਜ ਦੇ ਪਿਤਾ ਰਾਜਿੰਦਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਹ ਆਪਣੇ ਪਰਿਵਾਰਕ ਮੈਬਰਾਂ ਨਾਲ ਮੌਜੂਦ ਸੀ ਤੇ ਉਹ ਕੁਝ ਪ੍ਰੇਸ਼ਾਨ ਲੱਗ ਰਿਹਾ ਸੀ। ਜਿਸ ਦੌਰਾਨ ਉਸਨੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੈ ਤੇ ਜਿਨ੍ਹਾਂ ਲੋਕਾਂ ਦੇ ਉਸ ਨੇ ਪੈਸੇ ਦੇਣੇ ਹਨ ਉਨ੍ਹਾਂ ਤੋਂ ਉਹ ਤੰਗ ਆ ਚੁੱਕਿਆ ਹੈ, ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਮਿਲਕੇ ਸਾਰਿਆਂ ਦੇ ਪੈਸੇ ਚੁੱਕਾ ਦੇਣਗੇ, ਜਿਸਦੇ ਬਾਅਦ ਉਹ ਆਪਣੇ ਕਮਰੇ 'ਚ ਚਲਾ ਗਿਆ। 
ਕਰੀਬ 6 ਵਜੇ ਰਾਜਿੰਦਰ ਦੀ ਪਤਨੀ ਪਰਵੀਨ ਨੇ ਉੱਠ ਕੇ ਦੇਖਿਆ ਤਾਂ ਘਰ ਦੇ ਹੀ ਸਟੋਰ ਵਾਲੇ ਕਮਰੇ 'ਚ ਚੁੰਨੀ ਦੇ ਨਾਲ ਟੇਬਲ ਵਾਲੀ ਸਿਲਾਈ ਮਸ਼ੀਨ ਦੀ ਮਦਦ ਦੇ ਨਾਲ ਸੂਰਜ ਨੇ ਆਪਣੇ ਗਲੇ 'ਚ ਫਾਹਾ ਲਿਆ ਹੋਇਆ ਸ, ਜਿਸ 'ਤੇ ਉਨ੍ਹਾਂ ਨੇ ਘਰ ਦੇ ਨਾਲ ਹੀ ਸਥਿਤ ਇਕ ਡਾਕਟਰ ਨੂੰ ਬੁਲਾਇਆ ਤੇ ਉਸਨੇ ਸੂਰਜ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਰਾਜਿੰਦਰ ਸਿੰਘ ਅਨੁਸਾਰ ਸੂਰਜ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ 'ਚ ਉਸਨੇ 9 ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ । ਪੁਲਸ ਨੇ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਦਰਜ ਕੀਤੇ ਮਾਮਲੇ 'ਚ ਕੁਝ ਲੋਕਾਂ ਨੂੰ ਰਾਊਂਡ ਅਪ ਵੀ ਕੀਤਾ ਹੈ ਪਰ ਪੁਲਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ।

ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸੂਰਜ
ਸੂਰਜ ਆਪਣੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ । ਸੂਰਜ ਦੇ ਵਿਆਹ ਨੂੰ ਹਾਲੇ ਕਰੀਬ 7 ਸਾਲ ਹੋਏ ਸਨ ਸੂਰਜ ਦੇ ਦੋ ਬੇਟੇ ਵੀ ਹਨ।


KamalJeet Singh

Content Editor

Related News