22 ਕਰੋੜ ਦੀ ਕੋਕੀਨ ਨਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਹੋਇਆ ਕੈਮਰੂਨ ਦਾ ਵਿਅਕਤੀ

Tuesday, Jul 02, 2024 - 12:59 PM (IST)

22 ਕਰੋੜ ਦੀ ਕੋਕੀਨ ਨਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਹੋਇਆ ਕੈਮਰੂਨ ਦਾ ਵਿਅਕਤੀ

ਨਵੀਂ ਦਿੱਲੀ- ਕਸਟਮ ਅਧਿਕਾਰੀਆਂ ਨੇ ਕੈਮਰੂਨ ਦੇ ਇਕ ਵਿਅਕਤੀ ਨੂੰ 22 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਦੋਸ਼ ਵਿਚ ਇੱਥੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਦੋਸ਼ੀ ਸ਼ੁੱਕਰਵਾਰ ਨੂੰ ਅਦੀਸ ਅਬਾਬਾ (ਇੰਥੋਪੀਆ) ਤੋਂ ਦਿੱਲੀ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਕਸਟਮ ਵਿਭਾਗ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਯਾਤਰੀ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਦੌਰਾਨ 70 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਸਫੇਦ ਰੰਗ ਦੇ ਪਾਊਂਡਰ ਵਰਗਾ ਪਦਾਰਥ ਸੀ। ਕੈਪਸੂਲ ਵਿਚ 1,472.5 ਗ੍ਰਾਮ ਸਫੇਦ ਪਾਊਂਡਰ ਵਰਗਾ ਪਦਾਰਥ ਮਿਲਿਆ। 

ਅਜਿਹਾ ਸ਼ੱਕ ਜਤਾਇਆ ਗਿਆ ਸੀ ਕਿ ਇਹ ਪਦਾਰਥ ਕੋਕੀਨ ਹੈ। ਬਿਆਨ ਮੁਤਾਬਕ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਪਦਾਰਥ ਕੋਕੀਨ ਹੈ, ਜਿਸ ਦੀ ਕੀਮਤ 22.09 ਕਰੋੜ ਰੁਪਏ ਹੈ। ਬਿਆਨ ਵਿਚ ਕਿਹਾ ਗਿਆ ਕਿ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

Tanu

Content Editor

Related News