ਕਿਤੇ ਤੁਹਾਡੀਆਂ ਸਮੱਸਿਆਵਾਂ ਦਾ ਕਾਰਨ ਬਾਥਰੂਮ ਦਾ ਵਾਸਤੂਦੋਸ਼ ਤਾਂ ਨਹੀਂ? ਹੱਲ ਲਈ ਅਪਣਾਓ ਇਹ ਨੁਕਤੇ
7/2/2024 3:40:29 PM
ਨਵੀਂ ਦਿੱਲੀ - ਜੇ ਤੁਸੀਂ ਲੰਬੇ ਸਮੇਂ ਤੋਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਅਤੇ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਥਿਤੀ ਠੀਕ ਨਹੀਂ ਹੋ ਰਹੀ ਹੈ ਤਾਂ ਤੁਹਾਨੂੰ ਆਪਣੇ ਬਾਥਰੂਮ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਵਾਰ ਬਾਥਰੂਮ ਦਾ ਵਾਸਤੂ ਦੂਸ਼ ਘਰ ਵਿਚ ਵਿੱਤੀ ਸੰਕਟ ਅਤੇ ਅਸ਼ਾਂਤੀ ਦਾ ਕਾਰਨ ਬਣ ਜਾਂਦਾ ਹੈ। ਬਾਥਰੂਮ ਦਾ ਵਾਸਤੂ ਦੋਸ਼ ਘਰ ਦੇ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਲਈ ਘਰ ਬਣਾਉਣ ਵੇਲੇ, ਬਾਥਰੂਮ ਦੇ ਵਾਸਤੂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ-
- ਘਰ ਦੇ ਮੁੱਖ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਪਖਾਨੇ ਜਾਂ ਬਾਥਰੂਮ ਨਾ ਬਣਾਓ। ਇਹ ਸ਼ੁਭ ਨਹੀਂ ਮੰਨੇ ਜਾਂਦੇ। ਇਸ ਕਾਰਨ ਘਰ ਵਿੱਚ ਤਣਾਅ ਹੁੰਦਾ ਹੈ ਅਤੇ ਇਹ ਘਰ ਦੇ ਮੈਂਬਰਾਂ ਦੀ ਸਿਹਤ ਨੂੰ ਵੀ ਪ੍ਰਭਾਵਤ ਕਰਦਾ ਹੈ।
- ਅਜੋਕੇ ਸਮੇਂ ਵਿਚ ਲੋਕ ਆਪਣੇ ਘਰਾਂ ਵਿੱਚ ਬੈੱਡਰੂਮ ਦੇ ਨਾਲ ਅਟੈਚ ਬਾਥਰੂਮ ਬਣਵਾਉਂਦੇ ਹਨ। ਅਜਿਹੀ ਸਥਿਤੀ ਵਿਚ ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ ਇਸਦੇ ਦਰਵਾਜ਼ੇ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸਥਿਤੀ ਵਿਚ ਬਾਥਰੂਮ ਦੀ ਬਦਬੂ ਸਾਰੇ ਘਰ ਵਿੱਚ ਫੈਲ ਜਾਂਦੀ ਅਤੇ ਨਕਾਰਾਤਮਕ ਊਰਜਾ ਦਾ ਵਿਚ ਵਾਸ ਹੁੰਦਾ ਹੈ।
- ਆਪਣੇ ਬਾਥਰੂਮ ਨੂੰ ਹਮੇਸ਼ਾ ਸਾਫ ਰੱਖੋ। ਗੰਦਾ ਬਾਥਰੂਮ ਨਕਾਰਾਤਮਕ ਊਰਜਾ ਫੈਲਾਉਂਦਾ ਹੈ। ਬਾਥਰੂਮ ਦੀ ਬਦਬੂ ਨੂੰ ਅੰਦਰ ਨਾ ਰਹਿਣ ਦਿਓ।
- ਬਾਥਰੂਮ ਦੀ ਗੰਦੀ ਹਵਾ ਨੂੰ ਬਾਹਰ ਕੱਢਣ ਲਈ ਬਾਥਰੂਮ ਵਿਚ ਐਗਜ਼ੌਸਟ ਫੈਨ ਲਾਉਣਾ ਲਾਜ਼ਮੀ ਹੈ। ਬਦਬੂ ਤੋਂ ਇਲਾਵਾ ਨਕਾਰਾਤਮਕ ਊਰਜਾ ਵੀ ਇਸ ਵਿਚੋਂ ਬਾਹਰ ਨਿਕਲ ਜਾਵੇਗੀ।
- ਘਰ ਦੇ ਬੈਡਰੂਮ ਅਤੇ ਬਾਥਰੂਮ ਨੂੰ ਵੱਖਰੇ ਤੌਰ 'ਤੇ ਬਣਾਉਣਾ ਜ਼ਰੂਰੀ ਹੈ। ਇਸ ਨਾਲ ਘਰ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ।
- ਇਸ ਦਿਸ਼ਾ ਵਿਚ ਸ਼ਾਵਰ
- ਬਾਥਰੂਮ ਵਿਚ ਟੱਬ ਜਾਂ ਸ਼ਾਵਰ ਉੱਤਰ ਵੱਲ ਹੋਣਾ ਚਾਹੀਦਾ ਹੈ। ਇਨ੍ਹਾਂ ਦਾ ਦੱਖਣ ਦਿਸ਼ਾ ਵੱਲ ਨਹੀਂ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ।
- ਸ਼ੀਸ਼ਾ ਬਾਥਰੂਮ ਦੇ ਦਰਵਾਜ਼ੇ ਦੇ ਪਿੱਛੇ ਲਗਾਇਆ ਜਾਣਾ ਚਾਹੀਦਾ ਹੈ।
- ਬਾਥਰੂਮ ਘਰ ਦੀਆਂ ਪੌੜੀਆਂ ਦੇ ਹੇਠਾਂ ਨਹੀਂ ਬਣਾਇਆ ਜਾਣਾ ਚਾਹੀਦਾ।