1901 ਤੋਂ ਬਾਅਦ 2024 ਦਾ ਜੂਨ ਸਭ ਤੋਂ ਗਰਮ ਰਿਹਾ, ਮੌਸਮ ਵਿਭਾਗ ਨੇ ਕੀਤਾ ਖ਼ੁਲਾਸਾ

07/02/2024 1:10:34 PM

ਨਵੀਂ ਦਿੱਲੀ (ਭਾਸ਼ਾ) - ਉੱਤਰੀ-ਪੱਛਮੀ ਭਾਰਤ ’ਚ 1901 ਤੋਂ ਬਾਅਦ 2024 ਦਾ ਜੂਨ ਦਾ ਮਹੀਨਾ ਸਭ ਤੋਂ ਗਰਮ ਰਿਹਾ। ਇਸ ਗੱਲ ਦਾ ਖ਼ੁਲਾਸਾ ਭਾਰਤ ਮੌਸਮ ਵਿਭਾਗ ਵਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਜੂਨ ਮਹੀਨੇ ਦਾ ਦੇਸ਼ ਦਾ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦ ਕਿ ਉੱਤਰੀ-ਪੱਛਮੀ ਭਾਰਤ ਲਈ ਇਹ 38.02 ਡਿਗਰੀ ਸੈਲਸੀਅਸ ਸੀ। ਇਹ ਆਮ ਨਾਲੋਂ 1.96 ਡਿਗਰੀ ਸੈਲਸੀਅਸ ਵੱਧ ਹੈ। ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਔਸਤ ਘੱਟੋ ਘੱਟ ਤਾਪਮਾਨ 25.44 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 1.35 ਡਿਗਰੀ ਸੈਲਸੀਅਸ ਵੱਧ ਹੈ। 

ਇਹ ਵੀ ਪੜ੍ਹੋ - ਇੰਦੌਰ ਦੇ ਆਸ਼ਰਮ 'ਚ ਵੱਡੀ ਵਾਰਦਾਤ: ਦੋ ਦਿਨਾਂ ਦੇ ਅੰਦਰ ਦੋ ਬੱਚਿਆਂ ਦੀ ਮੌਤ, 12 ਹਸਪਤਾਲ 'ਚ ਦਾਖ਼ਲ

ਵਿਭਾਗ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਉੱਤਰੀ-ਪੱਛਮੀ ਭਾਰਤ ’ਚ ਜੂਨ ’ਚ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.65 ਡਿਗਰੀ ਸੈਲਸੀਅਸ ਵੱਧ ਹੈ। 1901 ਤੋਂ ਬਾਅਦ ਇਹ ਸਭ ਤੋਂ ਵੱਧ ਹੈ। ਮਹਾਪਾਤਰਾ ਨੇ ਕਿਹਾ ਕਿ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ’ਚ ਮਾਨਸੂਨ ਦੀ ਹੌਲੀ ਪ੍ਰਗਤੀ ਕਾਰਨ ਉੱਤਰੀ-ਪੂਰਬੀ ਭਾਰਤ ’ਚ ਜੂਨ ਮਹੀਨੇ ’ਚ 33 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਜੂਨ ਮਹੀਨੇ ਦੇ ਅੰਤ ’ਚ ਸਿਰਫ਼ ਇਕ ਘੱਟ ਦਬਾਅ ਵਾਲਾ ਖੇਤਰ ਬਣਿਆ। ਆਮ ਤੌਰ ’ਤੇ ਇਕ ਮਹੀਨੇ ’ਚ ਤਿੰਨ ਘੱਟ ਦਬਾਅ ਵਾਲੇ ਖੇਤਰ ਬਣਦੇ ਹਨ।

ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

ਜੁਲਾਈ ’ਚ ਆਮ ਨਾਲੋਂ ਵੱਧ ਪੈ ਸਕਦਾ ਹੈ ਮੀਂਹ
ਭਾਰਤੀ ਮੌਸਮ ਵਿਭਾਗ ਮੁਤਾਬਕ ਉੱਤਰੀ-ਪੂਰਬੀ ਖੇਤਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ’ਚ ਜੁਲਾਈ ਵਿਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਇਹ 28.04 ਸੈਂਟੀਮੀਟਰ ਦੀ ਲੰਬੀ ਮਿਆਦ ਦੀ ਔਸਤ ਤੋਂ 106 ਫ਼ੀਸਦੀ ਵੱਧ ਹੋ ਸਕਦਾ ਹੈ। ਉੱਤਰੀ-ਪੂਰਬੀ ਭਾਰਤ ਦੇ ਕਈ ਹਿੱਸਿਆਂ ਤੇ ਉੱਤਰੀ-ਪੱਛਮੀ, ਪੂਰਬੀ ਤੇ ਦੱਖਣੀ-ਪੂਰਬੀ ਪ੍ਰਾਇਦੀਪ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਵਧੇਰੇ ਹਿੱਸਿਆਂ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।'

ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News