ਸੁਖਜਿੰਦਰ ਰੰਧਾਵਾ ਨੇ ਹਰਿਆਵਲ ਲਹਿਰ ਦੀ ਟਿਊਬਵੈੱਲ ਤੇ ਬੂਟੇ ਲਾ ਕੀਤੀ ਸ਼ੁਰੂਆਤ

Tuesday, Jul 02, 2024 - 01:23 PM (IST)

ਸੁਖਜਿੰਦਰ ਰੰਧਾਵਾ ਨੇ ਹਰਿਆਵਲ ਲਹਿਰ ਦੀ ਟਿਊਬਵੈੱਲ ਤੇ ਬੂਟੇ ਲਾ ਕੀਤੀ ਸ਼ੁਰੂਆਤ

ਪਠਾਨਕੋਟ(ਅਦਿਤਿਆ)- ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਆਪਣੇ ਪਿੰਡ ਧਾਰੋਵਾਲੀ ਤੋਂ ਟਿਊਬਵੈੱਲ ਤੇ ਪੰਜ ਬੂਟੇ ਲਾ ਕਿ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਵਾਸੀਆਂ ਨੂੰ ਪੰਜਾਬ ਦੀ ਹਰਿਆਲੀ ਨੂੰ ਕਾਇਮ ਰੱਖਣ ਲ‌ਈ ਪ੍ਰੇਰਿਤ ਕੀਤਾ ਅਤੇ ਹਲਕਾ ਵਾਸੀਆਂ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੋਟਰ ਦੇ ਆਲੇ-ਦੁਆਲੇ ਪੰਜ-ਪੰਜ ਬੂਟੇ ਜ਼ਰੂਰ ਲਾਉਣ ਤਾਂ ਕਿ ਸਾਡਾ ਆਲਾ-ਦੁਆਲਾ ਸੁੱਧ ਅਤੇ ਪ੍ਰਦੂਸ਼ਿਤ ਰਹਿਤ ਹੋ ਸਕੇ।

ਇਹ ਵੀ ਪੜ੍ਹੋ- SHO ਤੇ ASI ਦੀ ਵਾਇਰਲ ਆਡੀਓ ਨੇ ਮਚਾਈ ਤਰਥੱਲੀ, DGP ਦਾ ਨਾਂ ਲੈ ਕੇ ਆਖੀ ਵੱਡੀ ਗੱਲ (ਵੀਡੀਓ)

ਇਸ ਮੁਹਿੰਮ  ਦੀ ਸੰਪੂਰਨਤਾ ਤੋਂ ਬਾਅਦ ਸਨੇਹੀ ਅਤੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਓ ਸਾਰੇ ਹਰਿਆਵਲ ਲਹਿਰ ਵਿੱਚ ਵੱਧ ਤੋਂ ਵੱਧ ਭਾਗ ਲੈ ਕਿ  ਗੁਰੂ, ਪੀਰਾਂ, ਪੈਗੰਬਰਾਂ ਦੀ ਧਰਤੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਾਰੇ ਰਲ ਕਿ ਹੰਭਲਾ ਮਾਰੀਏ। 

ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜਿਆ ਮਾਪਿਆਂ ਦਾ ਇਕਲੌਤਾ ਸਹਾਰਾ, ਓਵਰਡੋਜ਼ ਕਾਰਨ ਨੌਜਵਾਨ ਦੀ ਗਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News