ਕਾਮੇਡੀਅਨ ਕਪਿਲ ਸ਼ਰਮਾ ਨੇ ਉਡਾਇਆ ਜਹਾਜ਼, ਸਾਂਝੀ ਕੀਤੀ ਵੀਡੀਓ

Tuesday, Jul 02, 2024 - 12:48 PM (IST)

ਕਾਮੇਡੀਅਨ ਕਪਿਲ ਸ਼ਰਮਾ ਨੇ ਉਡਾਇਆ ਜਹਾਜ਼, ਸਾਂਝੀ ਕੀਤੀ ਵੀਡੀਓ

ਜਲੰਧਰ (ਬਿਊਰੋ) - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਜਹਾਜ਼ ਉਡਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਾਮੇਡੀਅਨ ਨੇ ਲਿਖਿਆ, ''ਅੱਜ ਜਹਾਜ਼ ਤੇਰਾ ਭਾਈ ਉਡਾਏਗਾ।'' ਕਪਿਲ ਸ਼ਰਮਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ 'ਤੇ ਫੈਨਸ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕਾਮੇਡੀਅਨ ਟੀ. ਵੀ. ਦੇ ਛੋਟੇ ਮੋਟੇ ਸ਼ੋਅ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ 'ਚ ਭਾਗ ਲਿਆ ਅਤੇ ਇੱਥੋਂ ਹੀ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜ੍ਹੀ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਸ਼ੋਅਜ਼ 'ਚ ਭਾਗ ਲਿਆ। ਹੁਣ ਉਨ੍ਹਾਂ ਨੇ ਆਪਣਾ ਕਾਮੇਡੀ ਸ਼ੋਅ ਸ਼ੁਰੂ ਕੀਤਾ, ਜਿਸ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ।

PunjabKesari

ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਦੋਵਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ 'ਚ ਇੱਕ ਧੀ ਅਤੇ ਇੱਕ ਪੁੱਤਰ ਹੈ। ਬੱਚਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕਪਿਲ ਸ਼ਰਮਾ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News