ਚੋਰੀ ਦੇ 9 ਮੋਟਰਸਾਈਕਲਾਂ ਸਮੇਤ 3 ਵਿਅਕਤੀ ਅੜਿੱਕੇ
Tuesday, Jul 02, 2024 - 12:39 PM (IST)

ਬਟਾਲਾ (ਬੇਰੀ, ਸਾਹਿਲ, ਬਲਜੀਤ, ਖੋਖਰ) : ਥਾਣਾ ਸਦਰ ਦੀ ਪੁਲਸ ਨੇ 9 ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਅਸ਼ਵਿਨੀ ਗੋਟਿਆਲ ਅਤੇ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਖੁਸ਼ਬੀਰ ਕੌਰ ਦੇ ਨਿਰਦੇਸ਼ਾਂ ਤਹਿਤ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ- SHO ਤੇ ASI ਦੀ ਵਾਇਰਲ ਆਡੀਓ ਨੇ ਮਚਾਈ ਤਰਥੱਲੀ, DGP ਦਾ ਨਾਂ ਲੈ ਕੇ ਆਖੀ ਵੱਡੀ ਗੱਲ (ਵੀਡੀਓ)
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਹਾਈਵੇ ਪੁਲ ਹਰਦੋਝੰਡੇ ਤੋਂ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਦਿਲਪ੍ਰੀਤ ਸਿੰਘ ਅਤੇ ਸਹਿਜਪਾਲ ਸਿੰਘ ਦੋਵੇਂ ਵਾਸੀ ਕੋਟਲੀ ਢੋਲੇ ਸ਼ਾਹ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜਿਆ ਮਾਪਿਆਂ ਦਾ ਇਕਲੌਤਾ ਸਹਾਰਾ, ਓਵਰਡੋਜ਼ ਕਾਰਨ ਨੌਜਵਾਨ ਦੀ ਗਈ ਜਾਨ
ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੋਂ ਇਨ੍ਹਾਂ ਦੇ ਇਕ ਸਾਥੀ ਸੁਮਨਦੀਪ ਸਿੰਘ ਵਾਸੀ ਅੱਚਲ ਸਾਹਿਬ ਬਟਾਲਾ ਨੂੰ 8 ਹੋਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਦੋਸਤਾਂ ਨਾਲ ਨਹਿਰ 'ਚ ਨਹਾਉਣ ਆਇਆ ਨੌਜਵਾਨ ਪਾਣੀ ਡੁੱਬਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8