ਬਣਦਾ ਹੱਕ ਨਾ ਮਿਲਣ ਕਾਰਨ ਪਨਸਪ ਸਕਿਓਰਿਟੀ ਗਾਰਡਾਂ ’ਚ ਰੋਸ
Thursday, Dec 20, 2018 - 02:06 AM (IST)

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ)- ਦਿ ਪਨਸਪ ਸਕਿਓਰਿਟੀ ਗਾਰਡ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਪਨਸਪ ਦੇ ਗੋਦਾਮ ਵਿਚ ਹੋਈ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਵਿਨੋਵਿਜ਼ਨ ਕੰਪਨੀ ਦੇ ਈ. ਪੀ. ਐੱਫ਼. ਨਾ ਦੇਣ ਕਰ ਕੇ ਸਾਰੇ ਮੁਲਾਜ਼ਮ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸ ਕੰਪਨੀ ਕੋਲੋਂ ਸਾਡਾ ਠੇਕਾ ਪਨਸਪ ਸਕਿਓਰਿਟੀ ਦਾ ਦਸੰਬਰ 2015 ਅਤੇ ਦਸੰਬਰ 2016 ਤੱਕ ਰਿਹਾ।
ਇਸ ਸਮੇਂ ਉਨ੍ਹਾਂ ਨੂੰ ਪਹਿਲਾਂ ਤਨਖਾਹਾਂ ਤੋਂ ਅਤੇ ਹੁਣ ਈ. ਪੀ. ਐੱਫ਼. ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਈ. ਪੀ. ਐੱਫ਼. ਦੇ ਸਬੰਧ ’ਚ ਉਹ ਪਨਸਪ ਦੇ ਉੱਚ ਅਧਿਕਾਰੀਆਂ ਨੂੰ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਪਰ ਉਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਬਹੁਤ ਵਾਰ ਮੋਹਾਲੀ ਦਫਤਰ ਦੇ ਵੀ ਗੇਡ਼ੇ ਲਾਏ ਗਏ ਹਨ ਪਰ ਕਿਸੇ ਨੇ ਵੀ ਗੱਲ ਨਹੀਂ ਸੁਣੀ। ਸਕਿਓਰਿਟੀ ਗਾਰਡਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਇਸ ਕਰ ਕੇ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਵੀਰ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਸ਼ਮਿੰਦਰਪਾਲ ਸਿੰਘ, ਜਗਜੀਤ ਸਿੰਘ, ਰਮੇਸ਼ ਕੁਮਾਰ, ਜਗਦੀਸ਼ ਕੁਮਾਰ ਆਦਿ ਮੌਜੂਦ ਸਨ।