ਲੱਦਾਖ ’ਚ ਲੈਂਡਸਲਾਈਡ ਕਾਰਨ ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਨਮ ਅੱਖਾਂ ਨਾਲ ਦਿੱਤੀ ਵਿਦਾਈ

Thursday, Jul 31, 2025 - 04:25 PM (IST)

ਲੱਦਾਖ ’ਚ ਲੈਂਡਸਲਾਈਡ ਕਾਰਨ ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਨਮ ਅੱਖਾਂ ਨਾਲ ਦਿੱਤੀ ਵਿਦਾਈ

ਦੀਨਾਨਗਰ (ਗੋਰਾਇਆ)- ਲੱਦਾਖ ’ਚ ਲੈਂਡਸਲਾਈਡ ਦੀ ਚਪੇਟ ’ਚ ਆ ਕੇ ਦੀਨਾਨਗਰ ਦੇ ਪਿੰਡ ਸ਼ਮਸ਼ੇਰਪੁਰ ਦੇ ਫੌਜੀ ਜਵਾਨ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਿਆ। ਹਾਦਸਾ ਬੀਤੇ ਕੱਲ੍ਹ ਸਵੇਰੇ ਹੋਇਆ, ਜਦੋਂ ਨਾਇਕ ਦਲਜੀਤ ਸਿੰਘ ਆਪਣੇ ਅਫਸਰ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਹੋਰ ਦੋ ਸਾਥੀਆਂ ਨਾਲ ਫਾਇਰਿੰਗ ਰੇਂਜ ਵੱਲ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਇੱਕ ਪਹਾੜ ਖਿਸਕ ਗਿਆ ਅਤੇ ਉਨ੍ਹਾਂ ਦੀ ਗੱਡੀ 'ਤੇ ਜਾ ਡਿੱਗਾ। ਹਾਦਸੇ ਵਿੱਚ ਦਲਜੀਤ ਸਿੰਘ ਤੇ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਫ਼ੜੀ ਗਈ ਟਰਾਮਾਡੋਲ ਦੀ ਫੈਕਟਰੀ ! 325 ਕਿੱਲੋ ਤੋਂ ਵੱਧ...

ਅੱਜ ਪਿੰਡ ਸ਼ਮਸ਼ੇਰਪੁਰ ਵਿੱਚ ਨਾਇਕ ਦਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ’ਚ ਸੋਗ ਦੀ ਲਹਿਰ ਛਾ ਗਈ। ਲੋਕ ਨਮ ਅੱਖਾਂ ਨਾਲ ਸ਼ਹੀਦ ਨੂੰ ਵਿਦਾਈ ਦੇਣ ਪਹੁੰਚੇ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਨੇ 15 ਅਗਸਤ ਦੀ ਛੁੱਟੀ 'ਤੇ ਆਉਣਾ ਸੀ ਅਤੇ ਆਪਣੇ ਨਵੇਂ ਘਰ ਦੀ ਤਿਆਰੀ ਕਰਵਾਉਣੀ ਸੀ। ਘਰ ਬਣਾਉਣ ਲਈ ਮਿਸਤਰੀ ਤੱਕ ਫਾਈਨਲ ਕਰ ਲਿਆ ਗਿਆ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਉਹ ਹੁਣ ਘਰ ਬਣਾਉਣ ਦੀ ਥਾਂ ਦੇਸ਼ ਦੀ ਮਿੱਟੀ ’ਚ ਸਮਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਾਜ ਦੇ ਮਾਮਲੇ 'ਚ ਵੱਡਾ ਫ਼ੈਸਲਾ! ਕਿਹਾ- 'ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ...'

ਪਰਿਵਾਰ ਨੇ ਪੰਜਾਬ ਸਰਕਾਰ ਕੋਲ ਮੰਗ ਰੱਖੀ ਹੈ ਕਿ ਸ਼ਹੀਦ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਬੁਢਾਪਾ ਕੱਟਿਆ ਜਾ ਸਕੇ। ਇਨ੍ਹਾਂ ਦੇ ਨਾਲ ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ’ਚ ਸ਼ਹੀਦ ਦਲਜੀਤ ਸਿੰਘ ਦੇ ਨਾਂ ’ਤੇ ਇੱਕ ਯਾਦਗਾਰੀ ਗੇਟ ਬਣਾਇਆ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੁਕਾਨਦਾਰਾਂ ਲਈ ਇਕ ਹਫ਼ਤੇ ਦਾ ਸਮਾਂ, DC ਵੱਲੋਂ ਵੱਡੇ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News