ਇਲੈਕਟ੍ਰਿਕ ਵਾਹਨਾਂ ਦੇ ਸ਼ੌਕੀਨ ਬਣ ਰਹੇ ਪੰਜਾਬੀ! ਫਿਰ ਵੀ ਕਿਤੇ ਨਾ ਕਿਤੇ...
Wednesday, Aug 13, 2025 - 11:52 AM (IST)

ਚੰਡੀਗੜ੍ਹ : ਪੰਜਾਬੀਆਂ 'ਚ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਸ਼ੌਂਕ ਵੱਧਣ ਲੱਗਾ ਹੈ। ਇਸੇ ਕਾਰਨ ਪੰਜਾਬ ਇਲੈਕਟ੍ਰਿਕ ਵਾਹਨ (ਈ. ਵੀ.) ਖ਼ਰੀਦਣ 'ਚ ਹਰਿਆਣਾ ਦੇ ਬਰਾਬਰ ਪਹੁੰਚ ਗਿਆ ਹੈ। ਪੰਜਾਬ ਨੇ ਸਾਲ 2024 'ਚ 47152 ਈ. ਵੀ. ਖ਼ਰੀਦੇ ਹਨ, ਜੋ ਕਿ ਇਸ ਤੋਂ ਪਿਛਲੇ ਸਾਲ ਤੋਂ 21404 ਜ਼ਿਆਦਾ ਹਨ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਨੇ ਇਨ੍ਹਾਂ 2 ਸਾਲਾਂ 'ਚ 78358 ਈ. ਵੀ. ਵਾਹਨ ਖ਼ਰੀਦੇ ਹਨ। ਜੇਕਰ ਇਲੈਕਟ੍ਰਿਕ ਵ੍ਹੀਕਲ ਦੀ ਖ਼ਰੀਦ ਦੀ ਗ੍ਰੋਥ ਦੀ ਗੱਲ ਕਰੀਏ ਤਾਂ ਪੰਜਾਬ ਇਸ 'ਚ ਅੱਗੇ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਵਾਈ 'ਤੇ ਮੁਕੰਮਲ ਪਾਬੰਦੀ! ਕੈਮਿਸਟਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਪੰਜਾਬ 'ਚ ਹਰਿਆਣਾ ਦੇ ਮੁਕਾਬਲੇ ਜ਼ਿਆਦਾ ਗ੍ਰੋਥ ਹੋਈ ਹੈ। ਇਸ ਤੋਂ ਇਲਾਵਾ ਪੰਜਾਬ 'ਚ ਚਾਰਜਿੰਗ ਸਟੇਸ਼ਨ ਵੀ ਵੱਧ ਰਹੇ ਹਨ। ਪੰਜਾਬ 'ਚ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ 717 ਹੋ ਗਈ ਹੈ, ਜੋ ਕਿ ਹਰਿਆਣਾ ਤੋਂ ਸਿਰਫ 218 ਸਟੇਸ਼ਨ ਘੱਟ ਹੈ। ਹਰਿਆਣਾ 'ਚ ਈ. ਵੀ. ਚਾਰਜਿੰਗ ਸਟੇਸ਼ਨਾਂ ਦੀ ਗਿਣਤੀ 935 ਹੈ। ਭਾਵੇਂ ਹੀ ਪੰਜਾਬੀਆਂ ਦਾ ਈ. ਵੀ. ਵਾਹਨਾਂ ਵੱਲ ਰੁਝਾਨ ਵਧਿਆ ਹੈ ਪਰ ਜ਼ਿਆਦਾਤਰ ਲੋਕ ਆਟੋ ਅਤੇ ਈ. ਵੀ. ਸਕੂਟਰ ਹੀ ਖ਼ਰੀਦ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹਾਂ ਨੂੰ ਲੈ ਕੇ ਲੱਗੀ ਸਖ਼ਤ ਪਾਬੰਦੀ! ਹੁਣ ਮੈਰਿਜ ਪੈਲਸਾਂ 'ਚ...
ਇਲੈਕਟ੍ਰਿਕ ਕਾਰਾਂ ਦੀ ਵਿਕਰੀ ਅਜੇ ਘੱਟ ਹੈ। ਇਸ ਦਾ ਕਾਰਨ ਇਨ੍ਹਾਂ ਦੀਆਂ ਕੀਮਤਾਂ ਜ਼ਿਆਦਾ ਹੋਣਾ ਹੈ। ਪੰਜਾਬੀਆਂ 'ਚ ਈ. ਵੀ. ਦੀ ਬੈਟਰੀ ਦੀ ਭਰੋਸੇਯੋਗਤਾ ਅਤੇ ਜੀਵਨਕਾਲ ਨੂੰ ਲੈ ਕੇ ਵੀ ਕੁੱਝ ਚਿੰਤਾਵਾਂ ਹਨ। ਇਸ ਤੋਂ ਇਲਾਵਾ ਕੁੱਝ ਖ਼ਪਤਕਾਰਾਂ ਨੂੰ ਈ. ਵੀ. ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਇਸ ਲਈ ਉਹ ਅਜੇ ਵੀ ਪੁਰਾਣੇ ਵਾਹਨਾਂ ਨੂੰ ਪਸੰਦ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8