ਟ੍ਰੈਫਿਕ ਪੁਲਸ ਹੁਣ ਨਹੀਂ ਰੋਕੇਗੀ ਕੋਈ ਗੱਡੀ ਤੇ ਨਾ ਹੀ ਕੱਟੇਗੀ ਚਲਾਨ, ਜਾਰੀ ਹੋਏ ਨਵੇਂ ਹੁਕਮ

Tuesday, Aug 05, 2025 - 12:19 PM (IST)

ਟ੍ਰੈਫਿਕ ਪੁਲਸ ਹੁਣ ਨਹੀਂ ਰੋਕੇਗੀ ਕੋਈ ਗੱਡੀ ਤੇ ਨਾ ਹੀ ਕੱਟੇਗੀ ਚਲਾਨ, ਜਾਰੀ ਹੋਏ ਨਵੇਂ ਹੁਕਮ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਵਿਚ ਹੁਣ ਟ੍ਰੈਫਿਕ ਪੁਲਸ ਜਵਾਨ ਕੋਈ ਗੱਡੀ ਨਹੀਂ ਰੋਕ ਸਕਣਗੇ। ਜੇਕਰ ਕੋਈ ਗੱਡੀ ਰੋਕੀ ਤਾਂ ਪੁਲਸ ਜਵਾਨਾਂ ’ਤੇ ਸਖ਼ਤ ਕਾਰਵਾਈ ਹੋਵੇਗੀ। ਇਹ ਹੁਕਮ ਸੀਨੀਅਰ ਅਫ਼ਸਰ ਨੇ ਸੋਮਵਾਰ ਨੂੰ ਜਾਰੀ ਕੀਤੇ। ਟ੍ਰੈਫਿਕ ਲਾਈਟ ਪੁਆਇੰਟ ਅਤੇ ਚੌਰਾਹਿਆਂ ’ਤੇ ਤਾਇਨਾਤ ਪੁਲਸ ਕਰਮੀ ਸਿਰਫ਼ ਟ੍ਰੈਫਿਕ ਨੂੰ ਕੰਟਰੋਲ ਕਰਨਗੇ। ਇਸ ਤੋਂ ਇਲਾਵਾ ਪੁਲਸ ਕਰਮੀ ਕਿਸੇ ਵੀ ਗੱਡੀ ਦਾ ਚਲਾਨ ਨਹੀਂ ਕਰਨਗੇ। ਡੀ.ਜੀ.ਪੀ. ਸਾਗਰ ਪ੍ਰੀਤ ਹੁੱਡਾ ਨੇ ਸੋਮਵਾਰ ਸ਼ਾਮ ਨੂੰ ਸੈਕਟਰ-9 ਪੁਲਸ ਹੈੱਡ ਕੁਆਟਰ ਵਿਚ ਆਈ.ਪੀ.ਐੱਸ. ਦੇ ਨਾਲ ਬੈਠਕ ਕੀਤੀ। ਬੈਠਕ ਵਿਚ ਡੀ.ਜੀ.ਪੀ. ਨੇ ਸਾਰੇ ਆਈ.ਪੀ.ਐੱਸ. ਨੂੰ ਦਿਸ਼ਾ ਨਿਰਦੇਸ਼ ਦਿੱਤੇ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਟ੍ਰੈਫਿਕ ਵਿੰਗ ਵਿਚ ਮੈਸੇਜ਼ ਫਲੈਸ਼ ਹੋਇਆ ਕਿ ਕੋਈ ਵੀ ਟ੍ਰੈਫਿਕ ਪੁਲਸ ਜਵਾਨ ਸ਼ਹਿਰ ਵਿਚ ਕਿਸੇ ਵੀ ਗੱਡੀ ਨੂੰ ਨਹੀਂ ਰੋਕਣਗੇ।

ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹੁਕਮ ਜਾਰੀ

ਦੂਜੇ ਸੂਬਿਆਂ ਦੀਆਂ ਗੱਡੀਆਂ ਰੋਕ ਕੇ ਚਲਾਨ ਦੀ ਜਗ੍ਹਾ ਵਸੂਲੀ ਦੇ ਲੱਗੇ ਸੀ ਦੋਸ਼

ਚੰਡੀਗੜ੍ਹ ਟ੍ਰੈਫਿਕ ਵਿੰਗ ਦੇ ਜਵਾਨਾਂ ਨੇ ਡੀ.ਜੀ.ਪੀ. ਸੁਰੇਂਦਰ ਯਾਦਵ ਦੇ ਤਬਾਦਲੇ ਤੋਂ ਬਾਅਦ ਦੂਜੇ ਸੂਬਿਆਂ ਦੀਆਂ ਗੱਡੀਆਂ ਰੋਕ ਕੇ ਚਲਾਨ ਦੇ ਬਦਲੇ ਵਸੂਲੀ ਦੇ ਦੋਸ਼ ਲੱਗੇ ਸੀ। ਰੁਪਏ ਲੈਣ ਅਤੇ ਬਦਤਮੀਜ਼ੀ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਸੀ। ਇੰਨਾ ਹੀ ਨਹੀਂ, ਕੁਝ ਦਿਨ ਪਹਿਲਾਂ ਟ੍ਰੈਫਿਕ ਵਿੰਗ ਦਾ ਕਾਂਸਟੇਬਲ 500 ਰੁਪਏ ਲੈਂਦਾ ਵੀਡੀਓ ਵਿਚ ਕੈਦ ਹੋ ਗਿਆ ਸੀ। ਸੀਨੀਅਰ ਅਫ਼ਸਰਾਂ ਨੇ ਉਸ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਖੋਲ੍ਹ ਦਿੱਤੀ ਸੀ।

ਡੀ.ਜੀ.ਪੀ. ਦੇ ਕੋਲ ਪਹੁੰਚਿਆ ਸੀ ਟ੍ਰੈਫਿਕ ਵਿੰਗ ਨੂੰ ਗੱਡੀ ਰੁਕਵਾਉਣ ਦਾ ਮਾਮਲਾ

ਪੰਜਾਬ ਅਤੇ ਹਰਿਆਣਾ ਦੀਆਂ ਗੱਡੀਆਂ ਰੋਕ ਕੇ ਚਲਾਨ ਕਰਨ ਦਾ ਮਾਮਲਾ ਪ੍ਰਸ਼ਾਸਕ ਅਤੇ ਡੀ.ਜੀ.ਪੀ. ਦੇ ਕੋਲ ਪਹੁੰਚਿਆ ਸੀ। ਦੂਜੇ ਸੂਬਿਆਂ ਦੀਆਂ ਗੱਡੀਆਂ ਰੁਕਵਾਉਣ ਦੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਵਿਚ ਪਾਇਆ ਕਿ ਪੁਲਸ ਕਰਮੀ ਚੰਡੀਗੜ੍ਹ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ ਨੂੰ ਰੋਕਕੇ ਉਨ੍ਹਾਂ ਦੇ ਚਾਲਕਾਂ ਨੂੰ ਪ੍ਰੇਸ਼ਾਨ ਕਰਦੇ ਹਨ।

ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਪਾਵਰਕਾਮ ਨੇ ਸ਼ੁਰੂ ਕਰ ਦਿੱਤੀ ਕਾਰਵਾਈ

ਚੌਕ ਅਤੇ ਲਾਈਟ ਪੁਆਇੰਟ ਦੀ ਲੱਗਦੀ ਸੀ ਬੋਲੀ

ਟ੍ਰੈਫਿਕ ਪੁਲਸ ਸੂਤਰਾਂ ਦੇ ਅਨੁਸਾਰ ਚੰਡੀਗੜ੍ਹ ਵਿਚ ਐਂਟਰੀ ਪੁਆਇੰਟ ਅਤੇ ਚੌਰਾਹਿਆਂ ’ਤੇ ਡਿਊਟੀ ਲਾਉਣ ਦੇ ਲਈ ਪੁਲਸ ਜਵਾਨ ਬੋਲੀ ਤੱਕ ਲਗਾਉਂਦੇ ਸੀ। ਚੌਕ ਅਤੇ ਲਾਈਟ ਪੁਆਇੰਟ ਲੱਖਾਂ ਵਿਚ ਵਿਕਦੇ ਸੀ। ਸਾਰਾ ਖੇਲ ਮੁਨਸ਼ੀ ਸਟਾਫ਼ ਵੱਲੋਂ ਕੀਤਾ ਜਾਂਦਾ ਸੀ। ਪੁਲਸ ਕਰਮੀ ਵੀਡੀਓ ਵਿਚ ਰੁਪਏ ਲੈਂਦੇ ਹੋਣ ਤੋਂ ਬਾਅਦ ਸੀਨੀਅਰ ਅਫ਼ਸਰਾਂ ਨੇ ਟ੍ਰੈਫਿਕ ਵਿੰਗ ਦੇ ਮੁਨਸ਼ੀ ਦਾ ਟ੍ਰਾਂਸਫਰ ਕਰ ਦਿੱਤਾ ਸੀ।

ਸੀ.ਸੀ.ਟੀ.ਵੀ. ਕੈਮਰੇ ਨਾਲ ਹੋਵੇਗਾ ਚਲਾਨ

ਸ਼ਹਿਰ ਦੇ ਮੁੱਖ ਲਾਈਟ ਪੁਆਇੰਟ ਅਤੇ ਚੌਰਾਹਿਆਂ ’ਤੇ ਹਾਈਟੈੱਕ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ। ਪੁਲਸ ਟੀਮ ਸੀ.ਸੀ.ਟੀ.ਵੀ. ਕੈਮਰੇ ਨਾਲ ਚਲਾਨ ਕਰੇਗੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੈਮਰੇ ਲੱਗੇ ਹਨ ਤਾਂ ਟ੍ਰੈਫਿਕ ਪੁਲਸ ਜਵਾਨ ਕਿਉਂ ਖੜ੍ਹੇ ਹੋ ਕੇ ਚਲਾਨ ਕਰਦੇ ਹਨ। ਚੰਡੀਗੜ੍ਹ ਵਿਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕੁਲ 2130 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿਚੋਂ 1433 ਕੈਮਰੇ ਚੰਡੀਗੜ੍ਹ ਪੁਲਸ ਦੇ ਹਨ। 40 ਜੰਕਸ਼ਨਾਂ ’ਤੇ ਲੱਗੇ 1015 ਆਈ.ਟੀ.ਐੱਮ.ਐੱਸ. ਕੈਮਰਿਆਂ ਵਿਚੋਂ 159 ਕੈਮਰੇ ਰੈੱਡ ਲਾਈਟ ਉਲੰਘਣਾ ਦਾ ਪਤਾ ਲਗਾਉਣ ਦੇ ਲਈ ਹਨ, ਜੋ ਲਾਲ ਬੱਤੀ ਪਾਰ ਕਰਨ ਜਾਂ ਜ਼ੈਬਰਾ ਕ੍ਰਾਸਿੰਗ ’ਤੇ ਰੁਕਣ ਵਾਲੇ ਵਾਹਨਾਂ ਦਾ ਚਲਾਨ ਕਰਦੇ ਹਨ। ਇਸੇ ਤਰ੍ਹਾਂ 163 ਨਵੇਂ ਕਿਊ ਸਿਸਟਮ ਵੀ ਲਗਾਏ ਹਨ।

ਇਹ ਵੀ ਪੜ੍ਹੋ : ਪੰਥਕ ਸਿਆਸਤ 'ਚ ਵੱਡੇ ਤੂਫਾਨ ਦੀ ਆਹਟ, ਕੌਣ ਬਣ ਸਕਦਾ ਸੁਧਾਰ ਲਹਿਰ ਦਾ ਪ੍ਰਧਾਨ, ਟਿਕੀਆਂ ਨਜ਼ਰਾਂ

ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ਅਤੇ ਟ੍ਰੈਫਿਕ ਲਾਈਟਾਂ ’ਤੇ ਲਗਾਏ ਗਏ ਹਨ ਆਟੋਮੈਟਿਕ ਕਿਊ ਡਿਟੈਕਸ਼ਨ ਸਿਸਟਮ

ਟ੍ਰੈਫਿਕ ਨੂੰ ਹੋਰ ਵੀ ਬੇਹਤਰ ਢੰਗ ਨਾਲ ਨਿਯੰਤਰਨ ਕਰਨ ਦੇ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ਅਤੇ ਟ੍ਰੈਫਿਕ ਲਾਈਟਾਂ ’ਤੇ ਆਟੋਮੈਟਿਕ ਕਿਊ ਡਿਟੈਕਸ਼ਨ ਸਿਸਟਮ (ਕਿਊਡੀ) ਲਗਾਇਆ ਹੈ। ਹੁਣ ਟ੍ਰੈਫਿਕ ਲਾਈਟਾਂ ਖੁਦ ਹੀ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਆਪਣੀ ਟਾਈਮਿੰਗ ਤੈਅ ਕਰੇਗੀ। ਇਹ ਸਿਸਟਮ 40 ਪ੍ਰਮੁੱਖ ਟ੍ਰੈਫਿਕ ਜੰਕਸ਼ਨਾਂ ’ਤੇ 163 ਜਗ੍ਹਾ ’ਤੇ ਲਗਾਏ ਗਏ ਹਨ।

ਇਹ ਵੀ ਪੜ੍ਹੋ : ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News