ਚੰਡੀਗੜ੍ਹੀਆਂ ''ਤੇ ਲੱਗ ਗਈ ਸਖ਼ਤ ਪਾਬੰਦੀ, ਕਿਤੇ ਗਲਤੀ ਨਾਲ ਵੀ ਨਾ ਕਰ ਦਿਓ...
Thursday, Jul 31, 2025 - 01:03 PM (IST)

ਚੰਡੀਗੜ੍ਹ (ਮਨਪ੍ਰੀਤ) : ਹੁਣ ਕੂੜਾ ਸਾੜਨਾ ਗੈਰ-ਕਾਨੂੰਨੀ ਹੋਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ (ਆਈ. ਏ. ਐੱਸ.) ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਦੇ ਤਹਿਤ ਹੁਕਮ ਜਾਰੀ ਕਰਕੇ ਕੂੜਾ ਸਾੜਨ ’ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਹੁਕਮ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਇਸ ਦਾ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 223 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ ਸ਼ਹਿਰ 'ਚ ਕੂੜਾ, ਪਲਾਸਟਿਕ, ਰਬੜ, ਸੁੱਕੇ ਪੱਤੇ, ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਹੋਰ ਜਲਣਸ਼ੀਲ ਪਦਾਰਥਾਂ ਨੂੰ ਸਾੜਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਭਲਕੇ ਤੋਂ ਹੋਵੇਗਾ ਬਦਲਾਅ
ਇਸ ਨਾਲ ਹਵਾ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਨਾ ਸਿਰਫ਼ ਆਮ ਨਾਗਰਿਕਾਂ ਦੀ ਸਿਹਤ ਲਈ ਖ਼ਤਰਨਾਕ ਹੈ, ਸਗੋਂ ਸ਼ਹਿਰ ਦੇ ਵਾਤਾਵਰਣ ਅਤੇ ਜੀਵ-ਜੰਤੂਆਂ ਲਈ ਵੀ ਨੁਕਸਾਨਦੇਹ ਹੈ। ਪੂਰੇ ਸ਼ਹਿਰ ਵਿਚ ਪਾਬੰਦੀਸ਼ੁਦਾ ਕੋਈ ਵੀ ਵਿਅਕਤੀ, ਸੰਸਥਾ ਜਾਂ ਸੰਗਠਨ ਕਿਸੇ ਵੀ ਪ੍ਰਕਾਰ ਦਾ ਕੂੜਾ ਨਹੀਂ ਸਾੜ ਸਕੇਗਾ, ਜਿਸ ਵਿਚ ਘਰੇਲੂ ਕੂੜਾ, ਉਦਯੋਗਿਕ ਰਹਿੰਦ-ਖੂੰਹਦ ਅਤੇ ਖੇਤੀਬਾੜੀ ਰਹਿੰਦ-ਖੂੰਹਦ ਸ਼ਾਮਲ ਹੈ। ਕੂੜੇ ਦਾ ਨਿਪਟਾਰਾ ਸਿਰਫ਼ ਨਿਗਮ ਰਾਹੀਂ ਸਾਰੇ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕੂੜੇ ਦਾ ਨਿਪਟਾਰਾ ਸਿਰਫ਼ ਨਗਰ ਨਿਗਮ ਚੰਡੀਗੜ੍ਹ ਵਲੋਂ ਨਿਰਧਾਰਿਤ ਪ੍ਰਣਾਲੀ ਅਧੀਨ ਹੀ ਕਰਨ। ਸਖ਼ਤ ਨਿਗਰਾਨੀ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਸ਼ਹਿਰ ਭਰ ਵਿਚ ਰੋਜ਼ਾਨਾ ਤੌਰ 'ਤੇ ਨਿਗਰਾਨੀ ਕਰਨਗੀਆਂ। ਸਾੜਨ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਕੂਲਾਂ 'ਚ ਅੱਜ ਅੱਧਾ ਦਿਨ ਲੱਗਣਗੀਆਂ ਕਲਾਸਾਂ! ਸਿੱਖਿਆ ਵਿਭਾਗ ਨੇ ਲਿਆ ਫ਼ੈਸਲਾ
ਅਧਿਕਾਰਤ ਰਹਿੰਦ-ਖੂੰਹਦ ਪ੍ਰਬੰਧਨ ਨੂੰ ਛੋਟ
ਸਿਰਫ਼ ਸਰਕਾਰ ਵਲੋਂ ਅਧਿਕਾਰਤ ਰਹਿੰਦ-ਖੂੰਹਦ ਦੇ ਇਲਾਜ ਅਤੇ ਨਿਪਟਾਰੇ ਦੀਆਂ ਇਕਾਈਆਂ ਨੂੰ ਹੀ ਅਪਵਾਦ ਵਜੋਂ ਇਸ ਕੰਮ ਨੂੰ ਕਰਨ ਦੀ ਇਜਾਜ਼ਤ ਹੋਵੇਗੀ।
ਪ੍ਰਸ਼ਾਸਨ ਨੇ ਕੀਤੀ ਅਪੀਲ
ਪ੍ਰਸ਼ਾਸਨ ਨੇ ਸਾਰੇ ਨਿਵਾਸੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਹੁਕਮ ਦਾ ਪਾਲਣ ਕਰਨ ਅਤੇ ਆਪਣੇ ਪੱਧਰ ’ਤੇ ਵੀ ਵਾਤਾਵਰਣ ਸੁਰੱਖਿਆ ਵਿਚ ਯੋਗਦਾਨ ਦੇਣ। ਹੁਕਮ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਸ਼ੁੱਧ ਹਵਾ ਉਪਲੱਬਧ ਕਰਨਾ ਅਤੇ ਆਉਣ ਵਾਲੇ ਪੀੜ੍ਹੀਆਂ ਦੇ ਲਈ ਬਿਹਤਰ ਵਾਤਾਵਰਣ ਯਕੀਨੀ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8