ਨਸ਼ਾ ਕਰ ਰਹੀਆਂ ਤਿੰਨ ਕੁੜੀਆਂ ਨੂੰ ਰੋਕਣਾ ਪਿਆ ਮਹਿੰਗਾ, ਕਰ ਦਿੱਤਾ ਹਮਲਾ

Monday, Sep 12, 2022 - 01:14 PM (IST)

ਨਸ਼ਾ ਕਰ ਰਹੀਆਂ ਤਿੰਨ ਕੁੜੀਆਂ ਨੂੰ ਰੋਕਣਾ ਪਿਆ ਮਹਿੰਗਾ, ਕਰ ਦਿੱਤਾ ਹਮਲਾ

ਗਿੱਦੜਬਾਹਾ (ਜ.ਬ.) : ਹਲਕੇ ਦੇ ਪਿੰਡ ਗੁਰੂਸਰ ਵਿਖੇ ਬੀਤੀ ਰਾਤ ਇਕ ਨੌਜਵਾਨ ਵੱਲੋਂ ਤਿੰਨ ਲੜਕੀਆਂ ਤੇ ਇਕ ਲੜਕੇ ਨੂੰ ਨਸ਼ਾ ਕਰਨ ਤੋਂ ਰੋਕਣ ’ਤੇ ਉਨ੍ਹਾ ਵੱਲੋਂ ਬੁਲਾਏ ਨਸ਼ਾ ਸਮੱਗਲਰ ਨੇ ਹਮਲਾ ਕਰਦਿਆਂ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸ਼ਿਵਚਰਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂਸਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਆਪਣੀ ਚਾਰੇ ਵਾਲੀ ਫੈਕਟਰੀ ਵਿਚ ਗਿਆ ਤਾਂ ਉਥੇ ਚਾਰੇ ਦੀਆਂ ਗੱਠਾਂ ਦੇ ਪਿਛੇ 3 ਕੁੜੀਆਂ ਅਤੇ ਇਕ ਮੁੰਡਾਾ ਚਿੱਟੇ ਦਾ ਨਸ਼ਾ ਕਰ ਰਹੇ ਸਨ । 

ਇਹ ਵੀ ਪੜ੍ਹੋ- ਮੋਗਾ ’ਚ ਵਾਪਰੇ ਭਿਆਨਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਤੇਜ਼ ਰਫ਼ਤਾਰ ਨੇ ਉਜਾੜ ਕੇ ਰੱਖ ਦਿੱਤੇ ਪਰਿਵਾਰ

ਜਦੋਂ ਉਸ ਨੇ ਉਨ੍ਹਾਂ ਨੂੰ ਆਪਣੀ ਫੈਕਟਰੀ ਵਿਚ ਨਸ਼ਾ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਵਿਚੋਂ ਇਕ ਵਿਅਕਤੀ ਕਥਿਤ ਤੌਰ ’ਤੇ ਨਸ਼ਾ ਸਮੱਗਲਿੰਗ ਦਾ ਕੰਮ ਕਰਦੇ ਪਿੰਡ ਦੇ ਇਕ ਵਿਅਕਤੀ ਨੂੰ ਬੁਲਾ ਲਿਆਇਆ, ਜਿਸ ਨੇ ਉਸ ’ਤੇ ਗੰਡਾਸੇ ਨਾਲ ਹਮਲਾ ਕੀਤਾ, ਜੋ ਕਿ ਉਸ ਦੀ ਸੱਜੀ ਬਾਂਹ ’ਤੇ ਲੱਗਾ ਜਿਸ ਨਾਲ ਉਸ ਦੀ ਬਾਂਹ ਬੁਰੀ ਤਰ੍ਹਾਂ ਵੱਢੀ ਗਈ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਸ਼ਿਵ ਚਰਨ ਸਿੰਘ ਨੇ ਦੱਸਿਆ ਕਿ ਉਸ ’ਤੇ ਹਮਲਾ ਕਰਨ ਵਾਲਾ ਵਿਅਕਤੀ ਬੀਤੇ ਕਾਫੀ ਸਮੇਂ ਤੋਂ ਕਥਿਤ ਤੌਰ ’ਤੇ ਨਸ਼ੇ ਦਾ ਕਾਰੋਬਾਰ ਕਰਦਾ ਹੈ ਅਤੇ ਅਕਸਰ ਹੀ ਨੌਜਵਾਨ ਮੁੰਡੇ-ਕੁੜੀਆਂ ਉਸ ਕੋਲ ਨਸ਼ਾ ਲੈਣ ਲਈ ਆਉਂਦੇ ਜਾਂਦੇ ਰਹਿੰਦੇ ਹਨ। ਇਸ ਸੰਬੰਧੀ ਜਦੋਂ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਪ੍ਰੇਮ ਨਾਥ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਗਿੱਦੜਬਾਹਾ ਤੋਂ ਪ੍ਰਾਪਤ ਹੋਈ ਐੱਮ.ਐੱਲ.ਆਰ. ਅਨੁਸਾਰ ਸ਼ਿਵਚਰਨ ਸਿੰਘ ਨਾਮ ਦੇ ਇਕ ਵਿਅਕਤੀ ਦੇ ਸੱਟਾਂ ਲੱਗੀਆਂ ਹਨ ਅਤੇ ਜਾਂਚ ਅਧਿਕਾਰੀ ਪੀੜਤ ਦੇ ਬਿਆਨ ਦਰਜ ਕਰਨ ਗਏ ਹਨ ਅਤੇ ਜਿੱਥੋਂ ਤੱਕ ਲੜਕੀਆਂ ਅਤੇ ਲੜਕਿਆਂ ਵੱਲੋਂ ਚਿੱਟਾ ਲਾਉਣ ਦਾ ਮਾਮਲਾ ਹੈ, ਇਸ ਸਬੰਧੀ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਅਤੇ ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News