ਨਸ਼ੇੜੀ ਨੌਜਵਾਨ ਨੇ ਨਾਬਾਲਿਗ ਬੱਚੇ ਨਾਲ ਕੀਤੀ ਬਦਫੈਲੀ
Monday, Nov 25, 2024 - 06:48 PM (IST)
![ਨਸ਼ੇੜੀ ਨੌਜਵਾਨ ਨੇ ਨਾਬਾਲਿਗ ਬੱਚੇ ਨਾਲ ਕੀਤੀ ਬਦਫੈਲੀ](https://static.jagbani.com/multimedia/2024_7image_11_38_025087995boy.jpg)
ਅਬੋਹਰ (ਸੁਨੀਲ)–ਬੀਤੀ ਸ਼ਾਮ ਉਪ-ਮੰਡਲ ਦੇ ਪਿੰਡ ਗੁਮਜਾਲ ਦੇ ਰਹਿਣ ਵਾਲੇ ਇਕ ਨਾਬਾਲਿਗ ਬੱਚੇ ਨੂੰ ਨਸ਼ੇੜੀ ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਬੱਚੇ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਕਰੀਬ 13 ਸਾਲਾ ਬੱਚੇ ਦੇ ਤਾਏੇ ਦੇ ਮੁੰਡੇ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਮੁੰਡਾ ਜਿਹੜਾ ਕਿ ਅੱਠਵੀਂ ਜਮਾਤ ’ਚ ਪੜ੍ਹਦਾ ਹੈ। ਬੀਤੀ ਦੇਰ ਸ਼ਾਮ ਉਹ ਇਕ ਕਿਲੋਮੀਟਰ ਦੂਰ ਪਿੰਡ ਉਸਮਾਨਖੇੜਾ ’ਚ ਆਪਣੇ ਪਿਤਾ ਲਈ ਸ਼ਰਾਬ ਖਰੀਦਣ ਲਈ ਸਾਈਕਲ ’ਤੇ ਜਾ ਰਿਹਾ ਸੀ ਕਿ ਸ਼ਾਮ 6 ਵਜੇ ਦੇ ਕਰੀਬ ਜਦੋਂ ਉਹ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ’ਤੇ ਪਿੰਡ ਗੁਮਜਾਲ ’ਚ ਬਣੇ ਪੁਲ ਦੇ ਹੇਠਾਂ ਤੋਂ ਲੰਘ ਰਿਹਾ ਸੀ ਤਾਂ ਪੁਲ ਦੇ ਹੇਠਾਂ ਬੈਠੇ ਨਕਾਬਪੋਸ਼ ਨੌਜਵਾਨਾਂ ਵਿਚੋਂ ਇਕ ਨੇ ਉਸ ਨੂੰ ਫੜ੍ਹ ਲਿਆ ਅਤੇ ਉਸ ਨਾਲ ਬਦਫੈਲੀ ਕੀਤੀ ਜਦ ਕਿ ਬਾਕੀ ਤਿੰਨ ਨੌਜਵਾਨ ਪੁਲ ਦੇ ਕੋਲ ਰੇਕੀ ਕਰਦੇ ਰਹੇ।
ਇਹ ਵੀ ਪੜ੍ਹੋ- ਦਿਓਰ ਦੀ ਦਰਿੰਦਗੀ: ਦੋਸਤ ਨਾਲ ਮਿਲ ਕੇ ਭਰਜਾਈ ਨਾਲ ਕਰ 'ਤਾ ਵੱਡਾ ਕਾਂਡ
ਘਟਨਾ ਤੋਂ ਬਾਅਦ ਉਕਤ ਬੱਚਾ ਕਿਸੇ ਤਰ੍ਹਾਂ ਉਸਮਾਨਖੇੜਾ ’ਚ ਬਣੇ ਪੰਪ ਨੇੜੇ ਪਹੁੰਚਿਆ ਅਤੇ ਕਿਸੇ ਦਾ ਫੋਨ ਮੰਗ ਕੇ ਘਟਨਾ ਦੀ ਜਾਣਕਾਰੀ ਆਪਣੇ ਤਾਏ ਨੂੰ ਦਿੱਤੀ। ਜਿਸ ’ਤੇ ਉਸ ਦੇ ਤਾਏ ਦਾ ਲੜਾਕਾ ਉਸ ਨੂੰ ਘਰ ਲੈ ਆਇਆ ਅਤੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 112 ਹੈਲਪਲਾਈਨ ’ਤੇ ਵੀ ਸ਼ਿਕਾਇਤ ਦਰਜ ਕਰਵਾਈ। ਜਿਸ ’ਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਗੱਲ ਸੁਣ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ।
ਇਹ ਵੀ ਪੜ੍ਹੋ- ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ
ਅੱਜ ਸਵੇਰੇ ਬੱਚੇ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਡਾ. ਧਰਮਵੀਰ ਅਰੋੜਾ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ। ਜਿਨ੍ਹਾਂ ਦੇ ਸੈਂਪਲ ਲੈ ਕੇ ਖਰੜ ਦੀ ਲੈਬ ’ਚ ਭੇਜੇ ਜਾਣਗੇ। ਰਿਪੋਰਟ ਆਉਣ ’ਤੇ ਪੁਲਸ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ। ਇਸ ਸਬੰਧੀ ਪੁਲਸ ਉਪ ਕਪਤਾਨ ਸੁਖਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਵੀ ਆ ਗਿਆ ਹੈ ਅਤੇ ਇਸ ਦੀ ਜਾਂਚ ਲਈ ਥਾਣਾ ਸਦਰ ਦੇ ਇੰਚਾਰਜ ਰਣਜੀਤ ਸਿੰਘ ਦੀ ਡਿਊਟੀ ਲਾਈ ਗਈ ਹੈ। ਉਹ ਜਲਦੀ ਹੀ ਬੱਚੇ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਕਰਨਗੇ ਅਤੇ ਮੁਜ਼ਮਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8