ਜੇਲ ਆਏ ਹਵਾਲਾਤੀ  ਦੇ ਗੁਪਤ ਅੰਗ ’ਚ ਛੁਪਾਇਆ ਨਸ਼ੀਲਾ ਪਾਊਡਰ  ਬਰਾਮਦ

09/19/2018 7:05:25 AM

 ਲੁਧਿਆਣਾ, (ਸਿਆਲ)- ਅੱਜ ਸ਼ਾਮ ਥਾਣਾ ਦੁੱਗਰੀ ਪੁਲਸ ਕਰਮਚਾਰੀਆਂ ਵਲੋਂ ਤਾਜਪੁਰ ਰੋਡ, ਸੈਂਟਰਲ ਜੇਲ ’ਚ ਛੱਡਣ ਆਏ ਇਕ ਨਵੇਂ ਕੈਦੀ ਦੀ ਤਲਾਸ਼ੀ ਲੈਣ ’ਤੇ ਗੁਪਤ ਅੰਗ ’ਚ ਛੁਪਾਇਆ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।
 ਜਾਣਕਾਰੀ ਦਿੰਦੇ ਹੋਏ ਜੇਲ ਦੇ ਸਹਾਇਕ ਸੁਪਰਡੈਂਟ ਪਰਵਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਚਾਹਤ ਪੁਰੀ ’ਤੇ ਥਾਣਾ ਦੁੱਗਰੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੋਣ ’ਤੇ ਉਕਤ ਥਾਣੇ ਦੇ ਕਰਮਚਾਰੀ ਕੈਦੀ ਨੂੰ ਸ਼ਾਮ 5 ਵਜੇ ਦੇ ਲਗਭਗ ਲੈ ਕੇ ਜੇਲ ’ਚ ਦਾਖਲ ਹੋਏ। ਵਾਰਡਨ ਮਨਜੀਤ ਸਿੰਘ ਵਲੋਂ ਹਵਾਲਾਤੀ ਦੀ ਤਲਾਸ਼ੀ ਲੈਣ ’ਤੇ ਗੁਪਤ ਅੰਗ ’ਚੋਂ ਪਲਾਸਟਿਕ ਦੇ ਇਕ ਪੈਕੇਟ ’ਚ ਲਪੇਟਿਆ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਹਵਾਲਾਤੀ ਨੂੰ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦੇ ਸਾਹਮਣੇ ਪੇਸ਼ ਕੀਤਾ ਗਿਆ। 
ਪੁੱਛਗਿੱਛ ਕਰਨ ’ਤੇ ਉਸ ਨੇ ਦੱਸਿਆ ਕਿ ਉਸ ਨੂੰ ਨਸ਼ੀਲਾ ਪਦਾਰਥ ਜਵਾਹਰ ਨਗਰ ਕੈਂਪ ਦੇ ਰਹਿਣ ਵਾਲਾ ਦੀਪਕ ਨਾਮਕ ਵਿਅਕਤੀ ਦੇ ਕੇ ਗਿਆ ਹੈ। ਬੋਪਾਰਾਏ ਨੇ ਦੱਸਿਆ ਕਿ ਮਾਮਲਾ ਪੁਲਸ ਨੂੰ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਉਕਤ ਹਵਾਲਾਤੀ ਚਾਹਤ ਪੁਰੀ ਨੂੰ ਨਿਆਇਕ ਹਿਰਾਸਤ ’ਚ ਛੱਡਣ ਆਉਣ ਵਾਲੇ ਥਾਣਾ ਦੁੱਗਰੀ ਪੁਲਸ ਕਰਮਚਾਰੀਆਂ ਵਲੋਂ ਡਿਊਟੀ ’ਚ  ਲਾਪ੍ਰਵਾਹੀ ਵਰਤੀ ਹੈ। ਇਸ ਸਬੰਧ ’ਚ ਜ਼ਿਲਾ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਪੱਤਰ ਵੀ ਭੇਜਿਆ ਜਾ ਰਿਹਾ ਹੈ। 
 


Related News