ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ

Thursday, Dec 06, 2018 - 01:29 AM (IST)

ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ

ਸ਼ੇਰਪੁਰ, (ਸਿੰਗਲਾ) - ਸ਼ੇਰਪੁਰ ਤੋਂ ਬਰਨਾਲਾ ਰੋਡ ’ਤੇ ਪਿੰਡ ਨੰਗਲ ਤੇ ਕਰਮਗਡ਼੍ਹ ਦੇ ਨਜ਼ਦੀਕ ਪੈਂਦੇ ਸ਼ਰਾਬ ਦੇ ਠੇਕੇ ’ਤੇ ਮੋਡ਼ ਉੱਪਰ ਇੱਕ ਟਰੱਕ ਤੇ ਮੋਟਰਸਾਈਕਲ ਦੇ ਐਕਸੀਡੈਂਟ ’ਚ ਇਕ ਨੌਜਵਾਨ ਦੀ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਕਣਾਰੀ ਅਨੁਸਾਰ ਸ਼ੇਰਪੁਰ ਬਲਾਕ ਦੇ ਪਿੰਡ ਹੇਡ਼ੀਕੇ ਦਾ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਬੀ.ਏ ਫਸਟ ਵਿੱਚ ਬਰਨਾਲਾ ਵਿਖੇ ਪ੍ਰਾਈਵੇਟ ਕਾਲਜ ਵਿਚ ਪਡ਼੍ਹਦਾ ਸੀ ਜੋ ਰੋਜ਼ਾਨਾ ਦੀ ਤਰ੍ਹਾ ਪਡ਼੍ਹਕੇ ਵਾਪਸ ਆਪਣੇ ਪਿੰਡ ਹੇਡ਼ੀਕੇ ਵੱਲ ਨੂੰ ਆ ਰਿਹਾ ਸੀ ਕਿ ਉਸ ਦਾ ਸ਼ੇਰਪੁਰ ਸਾਇਡ ਤੋਂ ਜਾ ਰਹੇ ਇਕ ਟਰੱਕ ਨਾਲ ਪਿੰਡ ਨੰਗਲ ਨੇਡ਼ੇ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਪਿੱਛੇ ਬੈਠਾ ਦੂਸਰਾ ਨੌਜਵਾਨ ਵਿੱਕੀ ਸ਼ਰਮਾ ਜ਼ਖਮੀ ਹੋ ਗਿਆ। ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਟਰੱਕ ਦਾ ਡਰਾਇਵਰ ਘਟਨਾ ਸਥਾਨ ਤੋਂ ਮੌਕਾ ਦੇਖਕੇ ਫਰਾਰ ਹੋ ਗਿਆ। ਘਟਨਾ ਸਥਾਨ ’ਤੇ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਐਕਸੀਡੈਂਟ ਦੇ ਦੋ ਘੰਟੇ ਬੀਤ ਜਾਣ ਤੋਂ ਬਾਅਦ ਵੀ ਸਬੰਧਤ ਥਾਣੇ ਦੀ ਪੁਲਸ ਮੌਕੇ ਨਾ ਪੁੱਜਣ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ। ਮ੍ਰਿਤਕ ਜਸਵੀਰ ਸਿੰਘ ਦੀ ਦੋ ਘੰਟਿਆਂ ਤੱਕ ਮ੍ਰਿਤਕ ਦੇਹ ਸਡ਼ਕ ’ਤੇ ਹੀ ਪਈ। ਜਦਕਿ ਦੋ ਘੰਟਿਆਂ ਬਾਅਦ ਪੁੱਜੇ ਪੁਲਸ ਮੁਲਾਜ਼ਮਾ ਦਾ ਕਹਿਣਾ ਸੀ ਕਿ ਉਨ੍ਹਾਂ  ਨੂੰ ਕਿਸੇ ਨੇ ਇਸ ਘਟਨਾ ਸਬੰਧੀ ਜਾਣਕਾਰੀ ਹੀ ਨਹੀਂ ਦਿੱਤੀ ਜਦ ਉਹਨਾ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਹ ਤਰੁੰਤ ਮੌਕੇ ’ਤੇ ਪਹੁੰਚੇ ਹਨ। ਮੌਕੇ ’ਤੇ ਪੁੱਜੇ ਏ.ਐੱਸ.ਆਈ. ਨੇ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਅਤੇ ਮ੍ਰਿਤਕ ਦੇ ਵਾਰਸਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਘਟਨਾ ਸਥਾਨ ’ਤੇ ਟਰੱਕ ਖਡ਼੍ਹਾ ਸੀ। ਇਸ ਘਟਨਾ ਨਾਲ ਪਿੰਡ ਹੇਡ਼ੀਕੇ ਅਤੇ ਪੂਰੇ ਇਲਾਕੇ ਵਿਚ ਸੋਕ ਦੀ ਲਹਿਰ ਪਾਈ ਜਾ ਰਹੀ ਹੈ। 


Related News