ਕਰੰਟ ਲੱਗਣ ਨਾਲ ਬਿਜਲੀ ਕਰਮਚਾਰੀ ਦੀ ਮੌਤ

Tuesday, Apr 30, 2019 - 08:11 PM (IST)

ਬਠਿੰਡਾ, (ਸੁਖਵਿੰਦਰ)— ਵਿਸ਼ਾਲ ਨਗਰ 'ਚ ਕਰੰਟ ਲੱਗਣ ਨਾਲ ਇਕ ਬਿਜਲੀ ਕਰਮਚਾਰੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਸ਼ਾਲ ਨਗਰ ਫੇਜ਼ 1 'ਚ ਇਕ ਬਿਜਲੀ ਕਰਮਚਾਰੀ ਬਿਜਲੀ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ ਕਰੰਟ ਲੱਗਣ ਕਾਰਨ ਉਕਤ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ ਤੇ ਗੰਭੀਰ ਹਾਲਤ 'ਚ ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਵਲੋਂ ਕੁਝ ਦੇਰ ਬਾਅਦ ਉਕਤ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਕਰਮਚਾਰੀ ਦੀ ਸ਼ਨਾਖਤ ਸੂਰਦ ਬਹਾਦਰ (28) ਪੁੱਤਰ ਤੂਕ ਬਹਾਦਰ ਵਾਸੀ ਗਣਪਤੀ ਐਨਕਲੇਵ ਵਜੋਂ ਹੋਈ।


KamalJeet Singh

Content Editor

Related News