ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਬਿਜਲੀ ਉਤਪਾਦਨ ਤੇ ਸਿੰਚਾਈ 'ਤੇ ਡੂੰਘਾ ਹੋ ਸਕਦੈ ਸੰਕਟ

Monday, Aug 03, 2026 - 02:36 PM (IST)

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਬਿਜਲੀ ਉਤਪਾਦਨ ਤੇ ਸਿੰਚਾਈ 'ਤੇ ਡੂੰਘਾ ਹੋ ਸਕਦੈ ਸੰਕਟ

ਤਲਵਾੜਾ (ਜੋਸ਼ੀ)- ਇਸ ਸਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੀ ਘੱਟ ਬਾਰਿਸ਼ ਕਾਰਨ ਪੌਂਗ ਡੈਮ ਸਥਿਤ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਾ ਜਲ ਪੱਧਰ ਚਿੰਤਾਜਨਕ ਰੂਪ 'ਚ ਡਿੱਗ ਗਿਆ ਹੈ। ਪਿਛਲੇ ਸਾਲ ਦੀ ਤੁਲਨਾ 'ਚ ਅੱਜ ਝੀਲ ਦੇ ਪਾਣੀ ਦਾ ਪੱਧਰ ਲਗਭਗ 20 ਫੁੱਟ ਘੱਟ ਦਰਜ ਕੀਤਾ ਗਿਆ ਹੈ। ਮਾਨਸੂਨ ਸੀਜ਼ਨ ਦੌਰਾਨ ਜਲ ਪੱਧਰ 'ਚ ਆਈ ਇਸ ਭਾਰੀ ਗਿਰਾਵਟ ਨੇ ਨਾ ਸਿਰਫ਼ ਪ੍ਰਸ਼ਾਸਨ ਅਤੇ ਬੀ. ਬੀ. ਐੱਮ. ਬੀ. (ਭਾਖੜਾ ਬਿਆਸ ਪ੍ਰਬੰਧ ਬੋਰਡ) ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਸਗੋਂ ਸਥਾਨਕ ਕਿਸਾਨਾਂ ਅਤੇ ਆਮ ਜਨਤਾ ਦੇ ਮੱਥੇ 'ਤੇ ਵੀ ਤਿਊੜੀਆਂ ਲਿਆ ਦਿੱਤੀਆਂ ਹਨ। ਜੇਕਰ ਆਉਣ ਵਾਲੇ ਦਿਨਾਂ 'ਚ ਹਿਮਾਚਲ ਪ੍ਰਦੇਸ਼ ਦੇ ਕੈਚਮੈਂਟ (ਜਲਗ੍ਰਹਿਣ) ਖੇਤਰਾਂ 'ਚ ਲੋੜੀਂਦੀ ਬਾਰਿਸ਼ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ 'ਚ ਇਕ ਗੰਭੀਰ ਜਲ ਸੰਕਟ ਖੜ੍ਹਾ ਹੋਣਾ ਤੈਅ ਮੰਨਿਆ ਜਾ ਰਹਾ ਹੈ। 

ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਬਿਜਲੀ ਉਤਪਾਦਨ 'ਤੇ ਅਸਰ
ਪੌਂਗ ਡੈਮ ਜਲ ਬਿਜਲੀ ਪ੍ਰਾਜੈਕਟ ਰਾਹੀਂ ਹੋਣ ਵਾਲੇ ਬਿਜਲੀ ਉਤਪਾਦਨ 'ਤੇ ਇਸ ਦਾ ਸਿੱਧਾ ਅਸਰ ਪਵੇਗਾ। ਪੌਂਗ ਡੈਮ ਤੋਂ ਨਿਕਲਣ ਵਾਲੀ ਮੁਕੇਰੀਆਂ ਹਾਈਡਲ ਨਹਿਰ ਅਤੇ ਬਿਆਸ ਰਾਹੀਂ ਪੰਜਾਬ ਅਤੇ ਰਾਜਸਥਾਨ ਦੇ ਵਿਸ਼ਾਲ ਖੇਤੀਬਾੜੀ ਖੇਤਰਾਂ ਨੂੰ ਸਿੰਚਾਈ ਦਾ ਪਾਣੀ ਦਿੱਤਾ ਜਾਂਦਾ ਹੈ। ਜਲ-ਪੱਧਰ ਘੱਟ ਰਹਿਣ ਨਾਲ ਫ਼ਸਲਾਂ ਦੀ ਸਿੰਚਾਈ ਲਈ ਦਿੱਤੇ ਜਾਣ ਵਾਲੇ ਪਾਣੀ ਦੀ ਸਪਲਾਈ ’ਚ ਕਟੌਤੀ ਕਰਨੀ ਪੈ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ ਜਾਰੀ

ਮਾਨਸੂਨ ਦੇ ਇਸ ਅਨਿਸ਼ਚਿਤ ਰਵੱਈਏ ’ਤੇ ਖੇਤਰ ਦੇ ਲੋਕਾਂ 'ਚ ਭਾਰੀ ਨਿਰਾਸ਼ਾ ਅਤੇ ਚਿੰਤਾ ਦਾ ਮਾਹੌਲ ਹੈ। ਪਿਛਲੇ ਸਾਲ ਜਿੱਥੇ ਖੇਤਰ ਨੂੰ ਹੜ੍ਹ ਵਰਗੀ ਵਿਨਾਸ਼ਕਾਰੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੀ ਇਸ ਸਾਲ ਬਾਰਿਸ਼ ਨਾ ਹੋਣ ਕਾਰਨ ਸੋਕੇ ਦੇ ਬੱਦਲ ਮੰਡਰਾਉਣ ਲੱਗੇ ਹਨ। ਸਥਾਨਕ ਵਾਸੀਆਂ ਨੇ ਭਾਵੁਕ ਹੋ ਕੇ ਕਿਹਾ, 'ਵਾਹ ਓ ਰੱਬਾ ਤੇਰੇ ਰੰਗ! ਕਦੇ ਡੋਬਾ ਅਤੇ ਕਦੇ ਸੋਕਾ' ਮੌਸਮ ਮਾਹਿਰਾਂ ਮੁਤਾਬਕ ਅਗਸਤ ਮਹੀਨੇ 'ਚ ਜੇਕਰ ਚੰਗੀ ਬਾਰਿਸ਼ ਨਹੀਂ ਹੁੰਦੀ ਤਾਂ ਆਉਣ ਵਾਲੇ ਹਾੜ੍ਹੀ (ਰਬੀ) ਦੇ ਸੀਜ਼ਨ ਦੌਰਾਨ ਫ਼ਸਲਾਂ ਦੀ ਬਿਜਾਈ ਅਤੇ ਖੇਤਰ 'ਚ ਅਟੁੱਟ ਬਿਜਲੀ ਸਪਲਾਈ ਬਣਾਏ ਰੱਖਣਾ ਪ੍ਰਸ਼ਾਸਨ ਲਈ ਇਕ ਬਹੁਤ ਵੱਡੀ ਚੁਣੌਤੀ ਸਾਬਤ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News