ਬਿਜਲੀ ਖ਼ਪਤਕਾਰਾਂ ਲਈ ਰਾਹਤ ਭਰੀ ਖ਼ਬਰ, CPDL ਨੇ ਦੱਸਿਆ ਬਿਜਲੀ ਬਿੱਲ ''ਚ ਬਚਤ ਦਾ ਨਵਾਂ ਫਾਰਮੂਲਾ

Thursday, Jul 30, 2026 - 01:04 PM (IST)

ਬਿਜਲੀ ਖ਼ਪਤਕਾਰਾਂ ਲਈ ਰਾਹਤ ਭਰੀ ਖ਼ਬਰ, CPDL ਨੇ ਦੱਸਿਆ ਬਿਜਲੀ ਬਿੱਲ ''ਚ ਬਚਤ ਦਾ ਨਵਾਂ ਫਾਰਮੂਲਾ

ਚੰਡੀਗੜ੍ਹ (ਜ. ਬ.) : ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ (ਸੀ. ਪੀ. ਡੀ. ਐੱਲ.) ਨੇ ਵਪਾਰਕ ਤੇ ਉਦਯੋਗਿਕ ਖ਼ਪਤਕਾਰਾਂ ਲਈ ਮੌਜੂਦਾ ਕੇ. ਵੀ. ਏ. ਐੱਚ. ਆਧਾਰਿਤ ਟੈਰਿਫ ਪ੍ਰਣਾਲੀ ਅਧੀਨ ਬਿਹਤਰ ਪਾਵਰ ਫੈਕਟਰ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ, ਇਸ ਨਾਲ ਉਹ ਆਪਣੇ ਬਿਜਲੀ ਖ਼ਰਚ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਸਕਦੇ ਹਨ। ਇਸ ਦਾ ਮਕਸਦ ਉਨ੍ਹਾਂ ਵਪਾਰਕ ਤੇ ਉਦਯੋਗਿਕ ਖ਼ਪਤਕਾਰਾਂ ’ਚ ਜਾਗਰੂਕਤਾ ਵਧਾਉਣਾ ਹੈ, ਜਿਨ੍ਹਾਂ ਦੀ ਬਿਲਿੰਗ ਮੌਜੂਦਾ ਟੈਰਿਫ ਆਰਡਰ ਅਨੁਸਾਰ ਕਿਲੋ-ਵੋਲਟ-ਐਂਪੀਅਰ ਪ੍ਰਤਿ ਘੰਟਾ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਸ ਦਾ ਮਕਸਦ ਖ਼ਪਤਕਾਰਾਂ ਨੂੰ ਇਹ ਸਮਝਾਉਣਾ ਹੈ ਕਿ ਪਾਵਰ ਫੈਕਟਰ ’ਚ ਸੁਧਾਰ ਕਰਕੇ ਉਹ ਆਪਣੇ ਬਿਜਲੀ ਬਿੱਲ ਨੂੰ ਘਟਾ ਸਕਦੇ ਹਨ।

ਇਹ ਵੀ ਪੜ੍ਹੋ : ਅੱਜ ਬਾਜ਼ਾਰ ਤੇ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ! ਸਮਰਾਲਾ 'ਚ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ...

ਇਹ ਸਿਰਫ਼ ਜਾਣਕਾਰੀ ਪ੍ਰਦਾਨ ਕਰਨ ਲਈ ਹੈ ਅਤੇ ਇਸ ਨਾਲ ਮੌਜੂਦਾ ਟੈਰਿਫ, ਬਿਲਿੰਗ ਪ੍ਰਣਾਲੀ ਜਾਂ ਨਿਯਮਕ ਢਾਂਚੇ ’ਚ ਕੋਈ ਤਬਦੀਲੀ ਨਹੀਂ ਹੁੰਦੀ। ਮੌਜੂਦਾ ਟੈਰਿਫ ਆਰਡਰ ਅਨੁਸਾਰ ਵਪਾਰਕ ਤੇ ਉਦਯੋਗਿਕ ਖ਼ਪਤਕਾਰਾਂ ਦੀ ਬਿਲਿੰਗ ਕੇ. ਵੀ. ਏ. ਐੱਚ. ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਬਿਜਲੀ ਮੀਟਰ ਕੇ ਡਬਲਯੂ. ਐੱਚ. (ਅਸਲ ਬਿਜਲੀ ਦੀ ਖਪਤ) ਤੇ ਕੇ.ਵੀ.ਏ.ਐੱਚ. (ਗ੍ਰਿਡ ਤੋਂ ਲਈ ਗਈ ਕੁੱਲ ਬਿਜਲੀ ਸਮਰੱਥਾ) ਦੋਵੇਂ ਦਰਜ ਕਰਦੇ ਹਨ।

ਇਹ ਵੀ ਪੜ੍ਹੋ : ਅੱਜ ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰ ਲਓ ਰੂਟ, ਚੰਡੀਗੜ੍ਹ 'ਚ ਕਈ ਸੜਕਾਂ 'ਤੇ ਬਦਲਿਆ ਟ੍ਰੈਫਿਕ

ਕਿਸੇ ਬਿਲਿੰਗ ਅਵਧੀ ਦੌਰਾਨ ਪਾਵਰ ਫੈਕਟਰ ਕੇ.ਡਬਲਯੂ.ਐੱਚ. ਤੇ ਕੇ.ਵੀ.ਏ.ਐੱਚ. ਦੇ ਅਨੁਪਾਤ ਨਾਲ ਨਿਰਧਾਰਤ ਹੁੰਦਾ ਹੈ। ਜਿੰਨਾ ਪਾਵਰ ਫੈਕਟਰ 1.0 ਦੇ ਨੇੜੇ ਹੋਵੇਗਾ, ਉੱਨੀ ਹੀ ਬਿਜਲੀ ਦੀ ਵਰਤੋਂ ਕੁਸ਼ਲ ਮੰਨੀ ਜਾਂਦੀ ਹੈ। ਇਸ ਨਾਲ ਇਕੋ ਜਿਹੀ ਬਿਜਲੀ ਖ਼ਪਤ ਲਈ ਘੱਟ ਕੇ.ਵੀ.ਏ.ਐੱਚ. ਦੀ ਲੋੜ ਪੈਂਦੀ ਹੈ, ਇਸ ਕਾਰਨ ਬਿਜਲੀ ਬਿੱਲ ਵੀ ਘੱਟ ਆਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News