ਪੰਜਾਬ 'ਚ ਪਹਿਲੀ ਅਗਸਤ ਨੂੰ ਲੱਗੇਗਾ ਬਿਜਲੀ ਦਾ ਲੰਮਾ ਕੱਟ, ਕਈ ਇਲਾਕੇ ਪ੍ਰਭਾਵਿਤ
Friday, Jul 31, 2026 - 05:40 PM (IST)
ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ 1 ਅਗਸਤ ਨੂੰ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿਚ ਪਾਵਰ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਲੋਕ ਪਹਿਲਾਂ ਤੋਂ ਹੀ ਢੁਕਵੇਂ ਪ੍ਰਬੰਧ ਕਰ ਸਕਣ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਰੂਪਨਗਰ (ਵਿਜੇ ਸ਼ਰਮਾ)- ਗਿਆਰਾਂ ਕੇ.ਵੀ ਕੋਲਡ ਸਟੋਰ ਫੀਡਰ ਦੀ ਜਰੂਰੀ ਮੁਰੰਮਤ ,ਦਰੱਖਤਾਂ ਦੀ ਕਟਿੰਗ ਅਤੇ ਆਰਡੀਐਸਐਸ ਦੇ ਕੰਮ ਕਾਰਨ ਸੇਫਟੀ ਪੱਖੀ ਬਿਜਲੀ ਸਪਲਾਈ ਪਹਿਲੀ ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਸੁਖਰਾਮਪੁਰ ਟੱਪਰੀਆਂ, ਨਿਊ ਜਗਜੀਤ ਨਗਰ, ਗਿਲਕੋ ਵੈਲੀ ਐਕਸਟ., ਆਦਰਸ਼ ਨਗਰ, ਗੀ੍ਨ ਇਨਕਲੇਵ, ਗਰੰਥੀ ਬਾਗ, ਗਾਂਧੀ ਨਗਰ, ਪਬਲਿਕ ਕਲੌਨੀ, ਡੀ. ਏ. ਵੀ. ਰੋਡ, ਚੋਆ ਮਹੱਲਾ, ਗਊਸ਼ਾਲਾ ਰੋਡ, ਹਸਪਤਾਲ ਰੋਡ, ਮੇਨ ਬਾਜਾਰ, ਪ੍ਰਤਾਪ ਬਾਜਾਰ, ਗਾਂਧੀ ਚੌਂਕ, ਪੱਕਾ ਬਾਗ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।ਇਹ ਜਾਣਕਾਰੀ ਇੰਜ. ਬਲਵੰਤ ਰਾਏ ਵਲੋ ਦਿੱਤੀ ਗਈ।
ਇਹ ਵੀ ਪੜ੍ਹੋ- 50 ਹਜ਼ਾਰ 'ਚ ਹੋਇਆ ਪੁਲਸ ਮੁਲਾਜ਼ਮ ਦੇ ਕਤਲ ਦਾ ਸੌਦਾ, ਖਤਰਨਾਕ ਹਥਿਆਰਾਂ ਨਾਲ ਫੜੇ ਗਏ ਮੁਲਜ਼ਮ
ਮਾਨਸਾ (ਮਨਜੀਤ ਕੌਰ)- 66 ਕੇ.ਵੀ ਤਿੰਨਕੋਨੀ ਗਰਿੱਡ ਮਾਨਸਾ ਤੋਂ ਚੱਲ ਰਹੇ 11 ਕੇ.ਵੀ ਬਾਬਾ ਭਾਈ ਗੁਰਦਾਸ ਫੀਡਰ ਦੀ ਬਿਜਲੀ ਸਪਲਾਈ 1 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਗਰਿੱਡ ਕਲੋਨੀ, ਬਾਬਾ ਭਾਈ ਗੁਰਦਾਸ ਡੇਰਾ, ਮੂਸਾ ਚੁੰਗੀ, ਬਾਗ਼ ਵਾਲਾ ਗੁਰੂਦੁਆਰਾ, ਪ੍ਰਕਾਸ਼ ਕਾਟਨ, ਕਬਰਾਂ ਵਾਲਾ ਰਾਹ, ਜੱਗਰ ਦੀ ਚੱਕੀ, ਅਗਰਵਾਲ ਸਟਰੀਟ, ਨਿਰਮਲ ਧਾਮ ਸਟਰੀਟ, ਗੰਗਾ ਆਇਲ ਮਿਲ, ਠੇਲੇ ਦੀ ਚੱਕੀ, ਲਾਲ ਚੰਦ ਐਮ.ਸੀ ਵਾਲੀ ਗਲੀ, ਬੁੱਘੀ ਵਲੈਤੀ ਵਾਲੀ ਗਲੀ ਆਦਿ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ: ਗੁਰਬਖ਼ਸ ਸਿੰਘ ਐਸ. ਡੀ . ਓ . ਸ਼ਹਿਰੀ ਮਾਨਸਾ ਅਤੇ ਇੰਜ: ਪਰਦੀਪ ਸਿੰਗਲਾ ਜ਼ੇ.ਈ. ਨੇ ਦਿੱਤੀ।
ਇਹ ਵੀ ਪੜ੍ਹੋ- ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
