ਲਾਪਤਾ ਪੁਲਸ ਮੁਲਾਜ਼ਮ ਦੀ ਭਾਖੜਾ ਨਹਿਰ ''ਚੋਂ ਮਿਲੀ ਲਾਸ਼
11/28/2019 10:43:53 PM
ਖਮਾਣੋਂ, (ਜਟਾਣਾ/ਅਰੋੜਾ)— ਪਿੰਡ ਮਨੈਲਾ ਦੇ ਆਪਣੇ ਵਿਆਹ ਤੋਂ 5 ਦਿਨ ਪਹਿਲਾਂ ਲਾਪਤਾ ਹੋਏ ਪੁਲਸ ਮੁਲਾਜ਼ਮ ਦੀ ਲਾਸ਼ ਵੀਰਵਾਰ 7 ਦਿਨ ਬਾਅਦ ਭਾਖੜਾ ਨਹਿਰ 'ਚੋਂ ਮਿਲ ਗਈ, ਜਿਸ ਦਾ ਉਸ ਦੇ ਪਿੰਡ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਜੋ ਪੰਜਾਬ ਪੁਲਸ 'ਚ ਮੁਲਾਜ਼ਮ ਸੀ, ਬੱਸੀ ਪਠਾਣਾਂ ਵਿਖੇ ਡਿਊਟੀ ਤੋਂ ਆਪਣੇ ਵਿਆਹ ਕਾਰਨ ਛੁੱਟੀ 'ਤੇ ਆਇਆ ਹੋਇਆ ਸੀ, ਜੋ 21 ਨਵੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਘਰੋਂ ਮੋਟਰਸਾਈਕਲ 'ਤੇ ਗਿਆ ਪਰ ਮੁੜ ਘਰ ਨਾ ਪਰਤਿਆ।
ਇਥੇ ਇਹ ਵੀ ਦੱਸ ਦਈਏ ਕਿ ਪੰਜਾਬ ਪੁਲਸ ਦੇ ਮੁਲਾਜ਼ਮ ਜਗਦੀਪ ਸਿੰਘ ਦੀ 26 ਨਵੰਬਰ ਨੂੰ ਵਿਆਹ ਸੀ। ਥਾਣਾ ਮੁਖੀ ਇੰਸਪੈਕਟਰ ਰਾਜ ਕੁਮਾਰ ਅਨੁਸਾਰ ਮ੍ਰਿਤਕ ਜਗਦੀਪ ਸਿੰਘ ਦੇ ਪਿਤਾ ਹਰਨੇਕ ਸਿੰਘ ਨੇ ਪੁਲਸ ਦਿੱਤੇ ਬਿਆਨਾਂ 'ਚ ਦੱਸਿਆ ਕਿ ਜਗਦੀਪ ਸਿੰਘ ਭਾਖੜਾ ਨਹਿਰ ਵਿਖੇ ਨਾਰੀਅਲ ਚੜ੍ਹਾਉਣ ਗਿਆ ਸੀ ਅਤੇ ਉਸ ਦਾ ਪੈਰ ਫਿਸਲ ਜਾਣ ਕਾਰਨ ਉਹ ਨਹਿਰ 'ਚ ਡਿੱਗ ਗਿਆ।