ਭਾਖੜਾ ਨਹਿਰ 'ਚ ਰੁੜੇ ਜੀਜੇ-ਸਾਲੇ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

Friday, May 03, 2024 - 01:04 PM (IST)

ਭਾਖੜਾ ਨਹਿਰ 'ਚ ਰੁੜੇ ਜੀਜੇ-ਸਾਲੇ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪਿੰਡ ਪ੍ਰਿਥੀਪੁਰ ਬੁੰਗਾ ਨਜ਼ਦੀਕ 26 ਅਪ੍ਰੈਲ ਨੂੰ ਭਾਖੜਾ ਨਹਿਰ ’ਚ ਨਹਾਉਂਦੇ ਹੋਏ ਰੁੜੇ ਦੋ ਨੌਜਵਾਨ ਜੋ ਰਿਸ਼ਤੇਦਾਰੀ ’ਚ ਜੀਜਾ ਸਾਲਾ ਲੱਗਦੇ ਸਨ, ਉਨ੍ਹਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਭਾਖੜਾ ਨਹਿਰ ’ਚੋਂ ਬਰਾਮਦ ਕਰ ਲਈ ਗਈ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਫਤਿਹਪੁਰ ਬੂੰਗਾ ਦੇ ਸਾਬਕਾ ਸਰਪੰਚ ਬਾਲੀ ਸਿੰਘ ਦੇ ਘਰ ਇਕ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਉਸ ਦਾ ਦੋਹਤਾ ਹਨੀਫ਼ ਮੁਹੰਮਦ ਉਰਫ਼ ਵਿੱਕੀ (33) ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਢਿੱਲਵਾਂ ਜ਼ਿਲ੍ਹਾ ਜਲੰਧਰ ਅਤੇ ਹਨੀਫ਼ ਦਾ ਸਾਲਾ ਦਿਲਸ਼ਾਦ ਮੁਹੰਮਦ ਉਰਫ਼ ਵਿੱਕੀ (27) ਪੁੱਤਰ ਸੁਲਤਾਨ ਮੁਹੰਮਦ ਵਾਸੀ ਪਿੰਡ ਮਲੋਆ ਚੰਡੀਗੜ੍ਹ ਆਪਣੇ ਪਰਿਵਾਰਾਂ ਸਮੇਤ ਪਿੰਡ ਫਤਿਹਪੁਰ ਬੂੰਗਾ ਵਿਖੇ ਆਏ ਹੋਏ ਸਨ। 

ਇਹ ਵੀ ਪੜ੍ਹੋ- ਹਾਦਸੇ ਨੇ ਉਜਾੜੀਆਂ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ, 7 ਮਹੀਨੇ ਦੀ ਬੱਚੀ ਦੀ ਹੋਈ ਦਰਦਨਾਕ ਮੌਤ

26 ਅਪ੍ਰੈਲ ਨੂੰ ਸਵੇਰੇ ਕਰੀਬ 11.50 ਵਜੇ ਪਿੰਡ ਪ੍ਰਿਥੀਪੁਰ ਬੂੰਗਾ ਨਜ਼ਦੀਕ ਭਾਖੜਾ ਨਹਿਰ ਵਿੱਚ ਨਹਾਉਂਦੇ ਹੋਏ ਦਿਲਸ਼ਾਦ ਮੁਹੰਮਦ ਦਾ ਪੈਰ ਸਲਿਪ ਹੋਣ ਕਾਰਨ ਉਹ ਭਾਖੜਾ ਨਹਿਰ ’ਚ ਡਿੱਗ ਪਿਆ, ਜਿਸ ਨੂੰ ਬਚਾਉਣ ਲਈ ਹਨੀਫ਼ ਨੇ ਵੀ ਨਹਿਰ’ਚ ਛਾਲ ਮਾਰ ਦਿੱਤੀ ਪਰ ਦਿਲਸ਼ਾਦ ਨੇ ਉਸ ਨੂੰ ਫੜ ਲਿਆ ਅਤੇ ਦੋਵੇਂ ਨਹਿਰ ਦੇ ਪਾਣੀ ’ਚ ਰੁੜ ਕੇ ਹੇਠਾਂ ਚਲੇ ਗਏ। ਨਹਿਰ ’ਚ ਰੁੜੇ ਹਨੀਫ਼ ਮੁਹੰਮਦ ਉਰਫ਼ ਵਿੱਕੀ ਦੀ ਲਾਸ਼ ਖੰਟ ਮਾਨਪੁਰ ਖਮਾਣੋ ਭਾਖੜਾ ਨਹਿਰ ’ਚੋਂ ਬਰਾਮਦ ਹੋਈ ਹੈ। ਪੁਲਸ ਵੱਲੋਂ ਮੌਕੇ ’ਤੇ ਜਾ ਕੇ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਨਹੀਂ ਵੇਖੀ ਹੋਵੇਗੀ ਇਹੋ ਜਿਹੀ ਜੁਗਾੜੂ ਰੇਹੜੀ, ਵਾਇਰਲ ਤਸਵੀਰਾਂ ਨੇ ਉਡਾਏ ਸਭ ਦੇ ਹੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News