ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲਾ ਕਾਬੂ

Thursday, Sep 12, 2019 - 11:36 PM (IST)

ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲਾ ਕਾਬੂ

ਚੰਡੀਗਡ਼੍ਹ,(ਸੁਸ਼ੀਲ)- ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਸੈਕਟਰ-39 ’ਚ ਨਾਕਾ ਲਾ ਕੇ ਦਬੋਚ ਲਿਆ। ਨੌਜਵਾਨ ਕੋਲੋਂ 50 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਦੋਸ਼ੀ ਦੀ ਪਛਾਣ ਮਲੋਆ ਨਿਵਾਸੀ ਸਰਵਾਰ ਖਾਨ ਦੇ ਰੂਪ ’ਚ ਹੋਈ। ਸੈਕਟਰ-39 ਥਾਣਾ ਪੁਲਸ ਨੇ ਦੋਸ਼ੀ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਨੂੰ 14 ਦਿਨ ਲਈ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ।

ਪੁਲਸ ਪਾਰਟੀ ਸੈਕਟਰ-39 ਸੀ/ਡੀ ਦੀ ਵਿਭਾਜਿਤ ਸਡ਼ਕ ’ਤੇ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਬੈਗ ਲੈ ਕੇ ਆ ਰਿਹਾ ਨੌਜਵਾਨ ਪੁਲਸ ਨੂੰ ਵੇਖ ਕੇ ਵਾਪਸ ਜਾਣ ਲੱਗਾ। ਨੌਜਵਾਨ ਨੂੰ ਕਾਬੂ ਕਰ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਟੀਕੇ ਬਰਾਮਦ ਹੋਏ। ਸਰਵਾਰ ਖਾਨ ਨਸ਼ੇ ਦਾ ਆਦੀ ਹੈ। ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਤੇ ਚੋਰੀ ਦੇ ਪੰਜ ਕੇਸ ਸੈਕਟਰ-39 ਥਾਣੇ ’ਚ ਦਰਜ ਹਨ।


author

Bharat Thapa

Content Editor

Related News