ਨਸ਼ਾ ਸਪਲਾਈ ਕਰਨ ਵਾਲੀ ਔਰਤ ਕਾਬੂ

Monday, Sep 28, 2026 - 08:44 PM (IST)

ਨਸ਼ਾ ਸਪਲਾਈ ਕਰਨ ਵਾਲੀ ਔਰਤ ਕਾਬੂ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਥਾਣਾ ਸਿਟੀ ਸੁਨਾਮ ਨੇ ਇਕ ਮਹਿਲਾ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕਰਵਾਈ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ, ਮੁਖਬਰ ਖਾਸ ਦੀ ਇਤਲਾਹ ਮਿਲਣ ’ਤੇ ਵਿਜੈ ਕੁਮਾਰ ਪੁੱਤਰ ਕਾਲਾ ਸਿੰਘ ਵਾਸੀ ਬਾਹਰਲਾ ਵਿਹੜਾ ਇੰਦਰਾ ਬਸਤੀ ਸੁਨਾਮ, ਰਾਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਗੀਤਾ ਭਵਨ ਰੋਡ ਸੁਨਾਮ ਹਾਲ ਟਿੱਬੀ ਰਵਿਦਾਸਪੁਰਾ ਸੁਨਾਮ ਦੇ ਵਿਰੁੱਧ ਮੁਕੱਦਮਾ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰਵਾਇਆ। 

ਮੁਲਜ਼ਮਾਂ ਪਾਸੋਂ ਮੁਖਬਰੀ ਮੁਤਾਬਕ 10 ਗ੍ਰਾਮ ਹੈਰੋਇਨ ਬਰਾਮਦ ਕਰਵਾਈ, ਜਿਨ੍ਹਾਂ ਨੂੰ ਇਹ ਹੈਰੋਇਨ ਕਿਰਨਾ ਪਤਨੀ ਪਾਲਾ ਸਿੰਘ ਵਾਸੀ ਭੀਖੀ ਜ਼ਿਲਾ ਮਾਨਸਾ ਸਪਲਾਈ ਕਰਦੀ ਸੀ। ਮੁਕੱਦਮਾ ਉਕਤ ਵਿਚ ਅੱਜ 27 ਸਤੰਬਰ ਨੂੰ ਕਿਰਨਾ ਪਤਨੀ ਪਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕਰਵਾਈ ਗਈ।


author

Anmol Tagra

Content Editor

Related News