ਫਲੈਟ ’ਚ ਚੋਰੀ ਕਰਦੇ ਦੋ ਵਿਅਕਤੀ ਲੋਕਾਂ ਨੇ ਕਾਬੂ ਕਰਕੇ ਕੀਤੇ ਪੁਲਸ ਹਵਾਲੇ

Wednesday, Sep 23, 2026 - 08:14 PM (IST)

ਫਲੈਟ ’ਚ ਚੋਰੀ ਕਰਦੇ ਦੋ ਵਿਅਕਤੀ ਲੋਕਾਂ ਨੇ ਕਾਬੂ ਕਰਕੇ ਕੀਤੇ ਪੁਲਸ ਹਵਾਲੇ

ਖਰੜ (ਅਮਰਦੀਪ ਸਿੰਘ ਸੈਣੀ): ਖਰੜ ਇਲਾਕੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਸੰਤੇ ਮਾਜਰਾ ਵਿਖੇ ਇਕ ਫਲੈਟ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਸਥਾਨਕ ਲੋਕਾਂ ਵੱਲੋਂ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਗਿਆ। ਭਾਜਪਾ ਆਗੂ ਜਗਦੀਪ ਸਿੰਘ ਔਜਲਾ, ਫਲੈਟ ਵਾਸੀ ਰਾਹੁਲ ਅਤੇ ਅੰਕੁਸ਼ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਫਲੈਟ ਨੂੰ ਤਾਲਾ ਲਗਾ ਕੇ ਖਾਣਾ ਖਾਣ ਲਈ ਗਏ ਸਨ। 

ਵਾਪਸ ਆਉਣ ’ਤੇ ਉਨ੍ਹਾਂ ਨੇ ਦੇਖਿਆ ਕਿ ਫਲੈਟ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਇਸ ਦੌਰਾਨ ਦੋ ਵਿਅਕਤੀ ਫਲੈਟ ਵਿਚੋਂ ਬਾਹਰ ਨਿਕਲ ਕੇ ਭੱਜ ਗਏ ਅਤੇ ਨੇੜੇ ਸਥਿਤ ਚਰੀ ਦੇ ਖੇਤਾਂ ਵਿਚ ਵੜ ਗਏ। ਰੌਲਾ ਪੈਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਨੂੰ ਕਾਬੂ ਕਰ ਲਿਆ। ਲੋਕਾਂ ਅਨੁਸਾਰ ਕਾਬੂ ਕੀਤੇ ਵਿਅਕਤੀਆਂ ਨੇ ਆਪਣੇ ਆਪ ਨੂੰ ਪਿੰਡ ਚੰਡਿਆਲਾ ਸੂਦਾ ਦੇ ਵਸਨੀਕ ਦੱਸਿਆ। ਸਥਾਨਕ ਵਸਨੀਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਜੇਬਾਂ ਵਿਚੋਂ ਕੁਝ ਟੀਕੇ ਅਤੇ ਸਰਿੰਜਾਂ ਵੀ ਮਿਲੀਆਂ ਹਨ। ਬਾਅਦ ਵਿਚ ਦੋਵਾਂ ਵਿਅਕਤੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਚੋਰੀ ਦੀ ਕੋਸ਼ਿਸ਼ ਸਬੰਧੀ ਤੱਥ ਸਪੱਸ਼ਟ ਹੋ ਸਕਣਗੇ।


author

Anmol Tagra

Content Editor

Related News