ਸਿਵਲ ਹਸਪਤਾਲ ਦਾ ਕਾਰਨਾਮਾ, ਨਵਜੰਮੇ ਬੱਚੇ ਤੇ ਮਾਂ ਦੀ ਜਾਨ 'ਤੇ ਬਣੀ (ਵੀਡੀਓ)

11/01/2018 4:52:38 PM

ਫਤਿਹਗੜ੍ਹ ਸਾਹਿਬ (ਬਿਪਨ ਭਾਰਦਵਾਜ)—ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਪਰ ਜੇ ਉਹ ਡਾਕਟਰ ਸਿਵਲ ਹਸਪਤਾਲ ਦੇ ਹੋਣ ਤਾਂ ਇਸ ਰੱਬ ਨੂੰ ਹੈਵਾਨ ਬਣਦੇ ਦੇਰ ਨਹੀਂ ਲੱਗਦੀ। ਅਜਿਹਾ ਹੀ ਇਕ ਮਾਮਲਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ 'ਚ ਸਾਹਮਣੇ ਆਇਆ ਹੈ, ਜਿੱਥੇ ਗੁਰਧਿਆਨ ਸਿੰਘ ਪਰਿਵਾਰ ਸਮੇਤ ਆਪਣੀ ਗਰਭਵਤੀ ਪਤਨੀ ਨੂੰ ਡਿਲੀਵਰੀ ਲਈ ਲੈ ਕੇ ਗਿਆ। ਉੱਥੇ ਉਸ ਦੀ ਪਤਨੀ ਦਰਦ ਨਾਲ ਤੜਫਦੀ ਰਹੀ, ਪਰ ਵਾਰ-ਵਾਰ ਬੁਲਾਉਣ 'ਤੇ ਵੀ ਡਾਕਟਰ ਨਹੀਂ ਆਏ। ਆਖਰ 'ਚ ਪਰਿਵਾਰ ਨੇ ਬਿਨਾਂ ਡਾਕਟਰ ਤੇ ਨਰਸ ਤੋਂ ਹੀ ਡਿਲੀਵਰੀ ਕਰਵਾ ਦਿੱਤੀ। 
ਜਾਣਕਾਰੀ ਮੁਤਾਬਕ ਡਿਲੀਵਰੀ ਤੋਂ ਬਾਅਦ ਨਵਜੰਮੇ ਬੱਚੇ ਦੀ ਹਾਲਾਤ ਖਰਾਬ ਹੈ, ਜਿਸ ਦੇ ਚੱਲਦੇ ਬੱਚੇ ਨੂੰ ਸਰਹਿੰਦ ਵਿਖੇ ਸਥਿਤ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣਾ ਪਿਆ। ਉੱਥੇ ਹੀ ਉਸ ਦੀ ਮਾਂ ਪਰਮਜੀਤ ਕੌਰ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਨੇ ਹਸਪਤਾਲ ਦੇ ਸਟਾਫ ਤੇ ਡਾਕਟਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਫਤਿਹਗੜ੍ਹ ਸਾਹਿਬ ਦੇ ਐੱਸ.ਐੱਮ.ਓ. ਨੂੰ ਦਰਜ ਕਰਵਾਈ ਹੈ।


Related News