ਭਾਬੀ ’ਤੇ ਲਾਇਆ ਬੱਚੇ ਦੀ ਜਾਨ ਨੂੰ ਖਤਰੇ ’ਚ ਪਾਉਣ ਦਾ ਦੋਸ਼

05/09/2024 6:07:10 PM

ਮੋਗਾ (ਆਜ਼ਾਦ) : ਵੇਦਾਂਤ ਨਗਰ ਮੋਗਾ ਨਿਵਾਸੀ ਇਕ ਔਰਤ ਨੇ ਆਪਣੀ ਭਰਜਾਈ ’ਤੇ ਸਕੂਲ ਵਿਚ ਪੜ੍ਹਦੇ ਆਪਣੇ ਨੰਨ੍ਹੇ ਬੱਚੇ ਦੀ ਜਾਨ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਰਜਨੀ ਨਿਵਾਸੀ ਵੇਦਾਂਤ ਨਗਰ ਮੋਗਾ ਨੇ ਕਿਹਾ ਕਿ ਉਸ ਦਾ ਵਿਆਹ ਕਰੀਬ 17 ਸਾਲ ਪਹਿਲਾਂ ਹੋਇਆ ਸੀ, ਉਸ ਦੇ ਇਕ ਬੇਟੀ ਅਤੇ ਇਕ ਬੇਟਾ ਹੈ। ਉਸ ਦਾ ਬੇਟਾ ਸ਼ਿਵਾਏ ਗਰਗ (8) ਜੋ ਮੋਗਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਤੀਸਰੀ ਕਲਾਸ ਵਿਚ ਪੜ੍ਹਦਾ ਹੈ। ਮੇਰੇ ਬੇਟੇ ਨੇ 29 ਅਪ੍ਰੈਲ ਨੂੰ ਘਰ ਆ ਕੇ ਦੱਸਿਆ ਕਿ ਅੱਜ ਮੇਰੇ ਸਕੂਲ ਵਿਚ ਮੇਰੀ ਮਾਮੀ ਪ੍ਰੀਤੀ ਮੰਗਲ ਨਿਵਾਸੀ ਵੇਦਾਂਤ ਨਗਰ ਮੋਗਾ ਹਾਲ ਮੋਹਾਲੀ ਆਈ ਸੀ। ਅਸੀਂ ਸਾਰੇ ਬੱਚੇ ਸਕੂਲ ਦੇ ਹਾਲ ਵਿਚ ਲਾਈਨ ਬਣਾ ਕੇ ਖੜ੍ਹੇ ਸੀ ਤਾਂ ਮੇਰੀ ਮਾਮੀ ਨੇ ਮੇਰੇ ਲਾਈਨ ਵਿਚ ਖੜ੍ਹੇ ਦੇ ਕੈਮੀਕਲ ਵਰਗੀ ਚੀਜ਼ ਮੇਰੇ ਪਿੱਛੇ ਪਾ ਦਿੱਤੀ ਅਤੇ ਉਥੇ ਹੀ ਮੈਂਨੂੰ ਕੋਈ ਚੀਜ਼ ਘੋਲ ਕੇ ਪਿਆਈ ਸੀ।

ਸ਼ਿਕਾਇਤ ਕਰਤਾ ਨੇ ਕਿਹਾ ਕਿ ਜਿਸ ’ਤੇ ਮੇਰਾ ਬੇਟਾ 4-5 ਦਿਨ ਬੀਮਾਰ ਰਿਹਾ ਅਤੇ ਸਹਿਮਿਆ ਰਿਹਾ, ਜਿਸ ’ਤੇ ਮੈਂ ਆਪਣੇ ਬੇਟੇ ਦੇ ਸਕੂਲ ਗਈ ਅਤੇ ਪ੍ਰਿੰਸੀਪਲ ਨੂੰ ਇਸ ਘਟਨਾ ਸਬੰਧੀ ਦੱਸਿਆ, ਜਿਸ ’ਤੇ ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ਵਿਚ ਉਕਤ ਘਟਨਾ ਰਿਕਾਰਡ ਸੀ, ਜਿਸ ਨੂੰ ਮੈਂ ਵੀ ਵੇਖਿਆ। ਅਸੀਂ ਹੁਣ ਤੱਕ ਆਪਣੀ ਭਾਬੀ ਪ੍ਰੀਤੀ ਮੰਗਲੀ ਨੂੰ ਮੇਰੇ ਲੜਕੇ ਨਾਲ ਅਜਿਹਾ ਕਰਨ ਦਾ ਕਾਰਣ ਪੁੱਛਦੇ ਰਹੇ, ਪਰ ਕੁਝ ਨਾ ਦੱਸਿਆ।ਇਸੇ ਰੰਜਿਸ਼ ਕਾਰਣ ਸਾਡੇ ਘਰ ਆ ਕੇ ਮੇਰੀ  ਭਰਜਾਈ ਪ੍ਰੀਤੀ, ਉਸਦਾ ਭਰਾ ਰਵੀ ਗੋਇਲ ਅਤੇ ਉਸਦੀ ਵੱਡੀ ਭੈਣ ਤਿੰਨਾਂ ਨੇ ਮੈਂਨੂੰ ਅਤੇ ਮੇਰੀ ਬਜ਼ੁਰਗ ਮਾਤਾ ਅੰਗੂਰੀ ਦੇਵੀ ਨੂੰ ਗਾਲੀ-ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੀਤੀ ਮੰਗਲ, ਰਵੀ ਗੋਇਲ ਨਿਵਾਸੀ ਮੁਹਾਲੀ ਅਤੇ ਪ੍ਰੀਤੀ ਮੰਗਲ ਦੀ ਵੱਡੀ ਭੈਣ ਨਿਵਾਸੀ ਮੁਹਾਲੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਦੇ ਕਾਬੂ ਆਉਣ ’ਤੇ ਹੀ ਸਾਰੀ ਸੱਚਾਈ ਸਾਹਮਣੇ ਆਉਣ ਦੀ ਸੰਭਾਵਨਾ ਹੈ।
 


Gurminder Singh

Content Editor

Related News