ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਕਰਦਾ ਰਿਹਾ ਜਬਰ-ਜ਼ਨਾਹ, ਮਾਮਲਾ ਦਰਜ

Tuesday, May 03, 2022 - 09:57 AM (IST)

ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਕਰਦਾ ਰਿਹਾ ਜਬਰ-ਜ਼ਨਾਹ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਔਰਤ ਨੇ ਦੱਸਿਆ ਕਿ ਉਸਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਇਕ ਬੇਟਾ ਤੇ ਇਕ ਬੇਟੀ ਹੈ। ਮੇਰਾ ਪਤੀ ਨਸ਼ੇ ਕਰਨ ਦਾ ਆਦੀ ਸੀ ਅਤੇ ਘਰ ਦਾ ਗੁਜਾਰਾ ਨਹੀਂ ਹੁੰਦਾ ਸੀ, ਜਿਸ ਕਾਰਨ ਸਾਡੇ ਦੋਹਾਂ ’ਚ ਤਕਰਾਰ ਰਹਿੰਦਾ ਸੀ।

ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ

ਰਵਿੰਦਰ ਸਿੰਘ ਮੇਰੇ ਪਤੀ ਦਾ ਦੋਸਤ ਸੀ, ਜੋ ਸਾਡੇ ਘਰ ਆਉਂਦਾ ਜਾਂਦਾ ਸੀ। ਰਵਿੰਦਰ ਸਿੰਘ ਨੇ ਮੇਰੇ ਘਰ ਦੇ ਹਾਲਾਤਾਂ ਦਾ ਫਾਇਦਾ ਉਠਾਇਆ ਮੈਨੂੰ ਜਬਰਦਸਤੀ ਫੋਨ ਨੰਬਰ ਦੇ ਕੇ ਗੱਲ ਕਰਨ ਲਈ ਕਿਹਾ, ਉਦੋਂ ਤੋਂ ਸਾਡੀ ਗੱਲਬਾਤ ਸ਼ੁਰੂ ਹੋ ਗਈ। ਮੈਨੂੰ ਰਵਿੰਦਰ ਸਿੰਘ ਨੇ ਕਿਹਾ ਕਿ ਸੀ ਕਿ ਮੈਂ ਕੁਆਰਾ ਅਤੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ, ਪੂਰੇ ਪੰਜ ਸਾਲ ਤੋਂ ਵਿਆਹ ਦਾ ਝਾਂਸਾ ਦਿੰਦਾ ਰਿਹਾ, ਮੈਨੂੰ ਬਲੇਕਮੇਲ ਕਰ ਕੇ ਜਬਰ-ਜ਼ਨਾਹ ਕਰਦਾ ਰਿਹਾ, ਮੈਨੂੰ ਮੇਰੇ ਪਰਿਵਾਰ ਨੇ ਘਰੋਂ ਕੱਢ ਦਿੱਤਾ। ਜਿਸਦੀ ਵਜ੍ਹਾ ਕਰ ਕੇ ਹੁਣ ਮੈਨੂੰ ਕਹਿ ਦਿੱਤਾ ਕਿ ਮੈਨੂੰ ਨਹੀਂ ਰੱਖ ਸਕਦਾ ਜਿੱਥੇ ਮਰਜ਼ੀ ਜਾ।

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਜਿਸ ’ਤੇ ਮੈਂ ਬੱਸ ਅੱਡਾ ਚੌਕੀ ’ਚ ਦਰਖਾਸਤ ਦਿੱਤੀ ਸੀ, ਉੱਥੇ ਵੀ ਮੈਨੂੰ ਰੱਖਣ ਲਈ ਕਹਿ ਦਿੱਤਾ ਕੇ ਰਾਜੀਨਾਮਾ ਕਰ ਲੋ ਪਰ ਇਹ ਹਰ ਗੱਲ ਤੋਂ ਮੁਕਰ ਗਿਆ ਹੈ, ਪਰਸੋ ਮੈਨੂੰ ਗੱਲਬਾਤ ਕਰਨ ਦੇ ਬਹਾਨੇ ਨਿੱਜੀ ਹੋਟਲ ’ਚ ਬੁਲਾ ਕੇ ਮੈਨੂੰ ਸਾਰੀ ਰਾਤ ਜਲੀਲ ਕੀਤਾ ਤੇ ਮੇਰੇ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ। ਹੁਣ ਮੈਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਕੋਈ ਕਾਰਵਾਈ ਕੀਤੀ ਤਾਂ ਮੈਂ ਤੈਨੂੰ ਜਾਨੋ ਮਾਰ ਦੇਵਾਗਾ। ਪੁਲਸ ਨੇ ਰਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News