ਹਾਦਸੇ ’ਚ ਅੌਰਤ ਦੀ ਮੌਤ ਦੇ ਮਾਮਲੇ ’ਚ ਟਰੱਕ ਚਾਲਕ ਵਿਰੱਧ ਕੇਸ ਦਰਜ

Monday, Jan 21, 2019 - 06:55 AM (IST)

ਹਾਦਸੇ ’ਚ ਅੌਰਤ ਦੀ ਮੌਤ ਦੇ ਮਾਮਲੇ ’ਚ ਟਰੱਕ ਚਾਲਕ ਵਿਰੱਧ ਕੇਸ ਦਰਜ

ਜਲਾਲਾਬਾਦ, (ਬਜਾਜ, ਗੁਲਸ਼ਨ, ਜ. ਬ.)– ਪੁਰਾਣਾ ਬੱਸ ਸਟੈਂਡ  ਦੇ ਨਜ਼ਦੀਕ ਇਕ ਸਕੂਟਰੀ ਨੂੰ ਟੱਕਰ ਮਾਰਨ ਵਾਲੇ ਟਰੱਕ ਚਾਲਕ ਵਿਰੁੱਧ ਸਿਟੀ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਅਾਂ ਜਾਂਚ ਅਧਿਕਾਰੀ  ਐੱਚ. ਸੀ. ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗੀਰ ਸਿੰਘ ਪੁੱਤਰ ਲਾਲ ਚੰਦ ਵਾਸੀ ਚੱਕ ਮੰਨੇਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 19 ਜਨਵਰੀ ਨੂੰ ਆਪਣੀ ਰਿਸ਼ਤੇਦਾਰੀ ’ਚ ਮਿਲਣ ਲਈ ਨਿਰਮਲ ਚੰਦ ਵਾਸੀ ਮਾਹਮੂਜੋਇਆ ਦੇ ਘਰ ਗਿਆ ਹੋਇਆ ਸੀ, ਜਿਥੇ ਨਿਰਮਲ ਚੰਦ ਦੀ  ਧੀ ਮਨੀਸ਼ਾ ਰਾਣੀ ਅਤੇ ਪਤਨੀ ਰਾਜ ਰਾਣੀ ਵਾਸੀ ਬੋਦਲ ਆਏ ਹੋਏ ਸਨ। 
 ਨਿਰਮਲ ਚੰਦ ਜਲਾਲਾਬਾਦ ਜਾਣ ਲਈ ਸਕੂਟਰੀ  ’ਤੇ ਆਪਣੀ ਧੀ ਅਤੇ ਪਤਨੀ ਨੂੰ  ਨਾਲ   ਲੈ ਕੇ ਵਾਪਸ ਚੱਲ ਪਿਆ।  ਦੁਪਹਿਰ ਨੂੰ 1. 20  ’ਤੇ ਜਦੋਂ ਉਹ ਪਾਲ ਟਾਇਰ ਪੁਰਾਣਾ ਬੱਸ ਸਟੈਂਡ  ਦੇ ਕੋਲ ਪੁੱਜੇ ਤਾਂ ਇਕ ਟਰੱਕ ਚਾਲਕ ਨਵੀਨ ਕੁਮਾਰ  ਪੁੱਤਰ ਸੁਸ਼ੀਲ ਕੁਮਾਰ  ਵਾਸੀ ਪਾਲਪੁਰ ਬਰਮੀਖੇਡ਼ਾ ਤਹਿਸੀਲ ਅਤੇ ਜ਼ਿਲਾ ਹਰਦੋਈ ਉੱਤਰ ਪ੍ਰਦੇਸ਼ ਨੇ ਆਪਣੇ ਤੇਜ਼ ਰਫਤਾਰ ਟਰੱਕ ਨਾਲ ਟੱਕਰ ਮਾਰ ਦਿੱਤੀ,  ਜਿਸ ਦੇ ਨਾਲ ਸਕੂਟਰੀ  ਦੇ ਪਿੱਛੇ ਬੈਠੀ ਮਨੀਸ਼ਾ ਰਾਣੀ ਅਤੇ ਰਾਜ ਰਾਣੀ ਸਡ਼ਕ ’ਤੇ ਡਿੱਗ ਗਏ ਅਤੇ ਰਾਜ ਰਾਣੀ ਟਰੱਕ  ਦੇ ਹੇਠਾਂ ਆ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਪੁਲਸ ਨੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ  ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News