ਮਾਮਲਾ ਕਾਰ ਚਾਲਕ ਦੇ ਕਤਲ ਦਾ: ਮਹਿੰਗੀਆਂ ਗੱਡੀਆਂ ’ਚ ਘੁੰਮਣ ਦੇ ਸ਼ੌਕ ਨੇ ਪਹੁੰਚਾ ਦਿੱਤਾ ਸਲਾਖਾਂ ਪਿੱਛੇ

03/17/2021 3:41:16 PM

ਫਿਰੋਜ਼ਪੁਰ (ਮਲਹੋਤਰਾ, ਭੁੱਲਰ) - ਸਰਮਾਏਦਾਰਾਂ ਵਾਂਗ ਮਹਿੰਗੀਆਂ ਗੱਡੀਆਂ ਵਿਚ ਘੁੰਮਣ ਦੇ ਸ਼ੌਕ ਨੇ ਨੌਜਵਾਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ। ਜ਼ਿਲ੍ਹਾ ਪੁਲਸ ਨੇ 11 ਮਾਰਚ ਨੂੰ ਮੱਖੂ ’ਚ ਕਾਰ ਚਾਲਕ ਦੇ ਕਤਲ ਦੇ ਮਾਮਲੇ ਤੋਂ ਪਰਦਾ ਹਟਾਉਂਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਉਨ੍ਹਾਂ ਦੇ 2 ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ 

ਕੀ ਹੈ ਮਾਮਲਾ
ਐੱਸ. ਐੱਸ. ਪੀ. ਭਾਗੀਰਥ ਮੀਨਾ ਨੇ ਦੱਸਿਆ ਕਿ 12 ਮਾਰਚ ਨੂੰ ਕਾਰ ਡਰਾਈਵਰ ਸੁਖਵਿੰਦਰ ਸਿੰਘ ਦੀ ਲਾਸ਼ ਪਿੰਡ ਪੀਰ ਮੁਹੰਮਦ ਕੋਲ ਲਿੰਕ ਰੋਡ ’ਤੇ ਮਿਲੀ ਸੀ। ਉਸਦੀ ਪਤਨੀ ਗੀਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ 11 ਮਾਰਚ ਨੂੰ 2 ਮੁੰਡਿਆਂ ਨੇ ਟੈਕਸੀ ਸਟੈਂਡ ਮਖੂ ਤੋਂ ਸੁਖਵਿੰਦਰ ਸਿੰਘ ਦੀ ਸਵਿਫਟ ਡੀਜ਼ਾਇਰ ਗੱਡੀ ਕੋਟ ਈਸੇ ਖਾਂ ਜਾਣ ਲਈ ਕਿਰਾਏ ’ਤੇ ਲਈ ਸੀ। ਦੇਰ ਰਾਤ ਤੱਕ ਜਦ ਸੁਖਵਿੰਦਰ ਸਿੰਘ ਘਰ ਵਾਪਸ ਨਹੀਂ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਤੇ ਸਾਥੀ ਚਾਲਕਾਂ ਨੇ ਉਸਦੀ ਭਾਲ ਸ਼ੁਰੂ ਕੀਤੀ। ਅਗਲੇ ਦਿਨ ਉਸਦੀ ਲਾਸ਼ ਪਿੰਡ ਪੀਰ ਮੁਹੰਮਦ ’ਚ ਲਿੰਕ ਰੋਡ ’ਤੇ ਪਈ ਮਿਲੀ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ : ਪਿਕਨਿਕ ਮਨਾ ਕੇ ਵਾਪਸ ਆਏ ਮੈਡੀਕਲ ਕਾਲਜ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ

ਵਰਦੀ ਤੋਂ ਹੋਈ ਦੋਸ਼ੀ ਦੀ ਪਛਾਣ
ਮੀਨਾ ਅਨੁਸਾਰ ਇਸ ਕਤਲਕਾਂਡ ਦੀ ਗੁੱਥੀ ਸੁਲਝਾਉਣ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਤਾਂ 11 ਮਾਰਚ ਨੂੰ ਮਖੂ ਤੋਂ ਹਾਇਰ ਕੀਤੀ ਗਈ ਸਵਿਫਟ ਡੀਜ਼ਾਇਰ ਗੱਡੀ ਲੁਧਿਆਣਾ ਦੇ ਹੰਬੜ੍ਹਾਂ ਚੌਕ ’ਤੇ ਖੜ੍ਹੀ ਮਿਲੀ, ਉਥੇ ਪੁਲਸ ਵੱਲੋਂ ਗੱਡੀ ਦੀ ਤਲਾਸ਼ੀ ਦੌਰਾਨ ਇਸ ’ਚੋਂ ਰਾਧਾ ਕ੍ਰਿਸ਼ਨ ਸਕਿਓਰਟੀ ਏਜੰਸੀ ਦਾ ਟੈਗ ਲੱਗੀ ਇਕ ਵਰਦੀ ਬਰਾਮਦ ਕੀਤੀ। ਪੁਲਸ ਵੱਲੋਂ ਉਕਤ ਸਕਿਓਰਟੀ ਏਜੰਸੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸਾਊਥ ਸਿਟੀ ਲੁਧਿਆਣਾ ਦਾ ਵਾਸੀ ਅਰਵਿੰਦਰ ਸਿੰਘ ਅਵੀ ਕੰਪਨੀ ’ਚ ਬਤੌਰ ਸਕਿਓਰਟੀ ਗਾਰਡ ਤਾਇਨਾਤ ਹੈ ਅਤੇ ਪਿਛਲੇ ਚਾਰ ਦਿਨ ਤੋਂ ਉਹ ਛੁੱਟੀ ’ਤੇ ਹੈ। ਐੱਸ.ਐੱਸ.ਪੀ. ਅਨੁਸਾਰ ਇਸ ਤੋਂ ਬਾਅਦ ਇਕ ਹੋਰ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਦੇ ਕਤਲ ਨੂੰ ਅਰਵਿੰਦਰ ਸਿੰਘ ਤੇ ਉਸਦੇ ਸਾਥੀਆਂ ਗੁਰਪਾਲ ਸਿੰਘ ਪਾਲਾ, ਇੰਦਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਮਿਲ ਕੇ ਅੰਜ਼ਾਮ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

ਗੱਡੀਆਂ ’ਚ ਘੁੰਮਣ ਦੇ ਸ਼ੌਕੀਨ ’ਚ ਬਣੇ ਕਾਤਲ
ਮਾਮਲੇ ਦੀ ਜਾਂਚ ਕਰਦੇ ਹੋਏ ਅਰਵਿੰਦਰ ਸਿੰਘ ਅਵੀ ਤੇ ਗੁਰਪਾਲ ਸਿੰਘ ਪਾਲਾ ਨੂੰ ਹਿਰਾਸਤ ’ਚ ਲੈ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਉਹ ਵੀ ਸਰਮਾਏਦਾਰਾਂ ਵਾਂਗ ਮਹਿੰਗੀਆਂ ਗੱਡੀਆਂ ’ਚ ਘੁੰਮਣਾ ਚਾਹੁੰਦੇ ਹਨ ਪਰ ਜੇਬ ’ਚ ਪੈਸਾ ਨਾ ਹੋਣ ਕਾਰਨ ਉਨ੍ਹਾਂ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਪੈਸਾ ਕਮਾਉਣ ਦਾ ਸ਼ਾਰਟ ਕੱਟ ਤਰੀਕਾ ਅਪਣਾਇਆ ਤੇ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲੈ ਲਿਆ ਹੈ। ਇਸ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਗਿਰੋਹ ਵੱਲੋਂ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ


rajwinder kaur

Content Editor

Related News