ਨਹਾਉਣ ਗਏ ਦੋ ਬੱਚੇ ਨਹਿਰ ''ਚ ਡੁੱਬੇ ਇਕ ਨੂੰ ਬਚਾਇਆ, ਦੂਜੇ ਦੀ ਤਲਾਸ਼ ਜਾਰੀ

06/23/2020 11:40:57 AM

ਅਬੋਹਰ (ਸੁਨੀਲ): ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਅੱਜ ਸਵੇਰੇ ਨਹਾਉਣ ਗਏ ਦੋ ਬੱਚੇ ਨਹਿਰ ਚ ਡੁੱਬ ਗਏ, ਜਿਨ੍ਹਾਂ 'ਚੋਂ ਇਕ ਬੱਚੇ ਨੂੰ ਨੇੜੇ-ਤੇੜੇ ਦੇ ਲੋਕਾਂ ਨੇ ਬਚਾ ਲਿਆ। ਜਦਕਿ ਦੂਜਾ ਬੱਚਾ ਅੱਜੇ ਵੀ ਗੁੰਮ ਹੈ, ਜਿਸਦੀ ਤਲਾਸ਼ ਜਾਰੀ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਢਾਣੀ ਕੜਾਕਾ ਸਿੰਘ ਵਾਸੀ ਰਾਹੁਲ ਰਾਜਪੂਤ ਉਮਰ ਕਰੀਬ 13 ਸਾਲਾ ਅੱਜ ਸਵੇਰੇ ਆਪਣੇ ਦੋਸਤ ਦੇ ਨਾਲ ਸੇਲੀਬ੍ਰੇਸ਼ਨ ਦੇ ਨੇੜੀਓ ਲੰਘਦੀ ਨਹਿਰ 'ਚ ਨਹਾਅ ਰਹੇ ਸੀ ਤਾਂ ਇਸੇ ਦੌਰਾਨ ਦੋਵੇਂ ਨਹਿਰ 'ਚ ਡੁੱਬਣ ਲੱਗੇ ਜਿਨ੍ਹਾਂ ਦਾ ਰੌਲਾ ਸੁਣ ਕੇ ਨੇੜੇ-ਤੇੜੇ ਦੇ ਲੋਕਾਂ ਨੇ ਰਾਹੁਲ ਦੇ ਦੋਸਤ ਨੂੰ ਤਾਂ ਬਚਾ ਲਿਆ ਪਰ ਰਾਹੁਲ ਦਾ ਅੱਜੇ ਤੱਕ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਣ 'ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਵਾਲਿਆਂ ਦੇ ਨਾਲ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਇਸੇ ਤਰ੍ਹਾਂ ਤੋਂ ਬੀਤੇ ਦਿਨੀਂ ਮਲੂਕਪੁਰਾ ਵਾਸੀ ਰਵਿੰਦਰ ਪੁੱਤਰ ਮੰਦਰ ਉਮਰ ਕਰੀਬ 18 ਸਾਲਾ ਵੀ ਨਹਿਰ 'ਚ ਨਹਾਉਣ ਗਿਆ ਪਰ ਵਾਪਸ ਘਰ ਨਹੀਂ ਆਇਆ। ਜਿਸਦੀ ਪਰਿਵਾਰ ਵਾਲਿਆਂ ਵੱਲੋਂ ਲਗਾਤਾਰ ਤਲਾਸ਼ ਜਾਰੀ ਹੈ। ਮਾਮਲੇ ਦੀ ਸੂਚਨਾ ਸਦਰ ਪੁਲਸ ਨੂੰ ਦੇ ਦਿੱਤੀ ਗਈ ਹੈ।


Shyna

Content Editor

Related News